ਅੰਮ੍ਰਿਤਸਰ ਰੇਲ ਹਾਦਸਾ: ‘ਸਿੱਧੂ ਸਾਹਿਬ ਸਾਡੇ ਨਾਲ ਹੀ ਖੜ੍ਹੇ ਹੋ ਜਾਓ’
ਪ੍ਰਕਾਸ਼ਿਤ
ਅੰਮ੍ਰਿਤਸਰ ਦੁਸ਼ਹਿਰਾ ਰੇਲ ਹਾਦਸਾ ਦੇ ਪੀੜਤਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ...ਅੰਮ੍ਰਿਤਸਰ ਦੇ ਜੌੜਾ ਫਾਟਕ ’ਤੇ 19 ਅਕਤੂਬਰ 2018 ਨੂੰ ਰੇਲ ਹਾਦਸਾ ਵਾਪਰਿਆ ਸੀ...ਦੁਸ਼ਹਿਰਾ ਦੇਖਣ ਆਏ 57 ਲੋਕਾਂ ਦੀ ਹਾਦਸੇ ਵਿੱਚ ਮੌਤ ਹੋਈ ਸੀ
ਪੀੜਤ ਪਰਿਵਾਰਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਕੀਤੇ ਵਾਅਦੇ ਨਹੀਂ ਪੂਰੇ ਹੋਏ
ਪਰਿਵਾਰਾਂ ਨੇ ਉਸੇ ਰੇਲ ਟਰੈਕ ’ਤੇ ਬੈਠ ਕੇ ਰੋਸ ਮੁਜ਼ਾਹਰਾ ਕਰਨਾ ਸੀ ਪਰ ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਫਾਟਕ ਤੋਂ ਪਹਿਲਾਂ ਹੀ ਰੋਕ ਲਿਆ।
ਪੁਲਿਸ ਵੱਲੋਂ ਟਰੈਕ ਦੇ ਆਲੇ-ਦੁਆਲੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ
ਇਸ ਵਾਰ ਉਸ ਦੁਸ਼ਹਿਰਾ ਕਮੇਟੀ ਵੱਲੋਂ ਦੁਸ਼ਹਿਰਾ ਨਹੀਂ ਮਨਾਇਆ ਜਾ ਰਿਹਾ ਹੈ, ਜਿਸ ਦੇ ਸਮਾਗਮ ਦੌਰਾਨ ਹਾਦਸਾ ਵਾਪਰਿਆ ਸੀ
(ਰਿਪੋਰਟ: ਰਵਿੰਦਰ ਸਿੰਘ ਰੋਬਿਨ, ਐਡਿਟ:ਰਾਜਨ ਪਪਨੇਜਾ)