ਗੁਰਦੁਆਰਿਆਂ ਦਾ ਕਰੋੜ ਰੁਪਇਆ PMC ਬੈਂਕ ’ਚ ਫਸਿਆ, ਸਿਰਸਾ ਦੀ RBI ਨੂੰ ਅਪੀਲ

ਵੀਡੀਓ ਕੈਪਸ਼ਨ, ਗੁਰਦੁਆਰਿਆਂ ਦਾ ਕਰੋੜਾਂ ਰੁਪਇਆ PMC ਬੈਂਕ ’ਚ ਫਸਿਆ, ਸਿਰਸਾ ਦੀ RBI ਨੂੰ ਅਪੀਲ
ਪ੍ਰਕਾਸ਼ਿਤ

ਪੰਜਾਬ ਐਂਡ ਮਹਾਰਾਸ਼ਟਰ ਬੈਂਕ ਖ਼ਿਲਾਫ਼ ਮਨਜਿੰਦਰ ਸਿਰਸਾ ਨੇ ਪ੍ਰੈੱਸ ਕਾਨਫਰੰਸ ਦੌਰਾਨ RBI ਨੂੰ ਅਪੀਲ ਕੀਤੀ।

ਉਨ੍ਹਾਂ ਮੁਤਾਬਕ ਦਿੱਲੀ ਅਤੇ ਮਹਾਰਾਸ਼ਟਰ ਦੇ ਗੁਰਦੁਆਰਿਆਂ ਦਾ ਪੈਸਾ PMC ਬੈਂਕ ਵਿੱਚ ਜਮਾਂ ਹੈ ਅਤੇ ਇਸ ਨੂੰ ਮੋੜਿਆ ਜਾਵੇ।

ਦੱਸ ਦਈਏ ਕਿ ਰਿਜਰਵ ਬੈਂਕ ਆਫ਼ ਇੰਡੀਆਂ ਨੇ ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ (PMC) ਉੱਤੇ 6 ਮਹੀਨਿਆਂ ਲਈ ਕਾਰੋਬਾਰ ਕਰਨ ਉੱਤੇ ਪਾਬੰਦੀ ਲਗਾਈ ਹੈ।

RBI ਦੀ ਪਾਬੰਦੀ ਕਾਰਨ PMC ਬੈਂਕ ਨਾ ਲੋਨ ਦੇ ਸਕਦਾ ਹੈ ਅਤੇ ਨਾ ਹੀ ਕੋਈ ਦੂਜਾ ਨਿਵੇਸ਼ ਕਰ ਸਕਦਾ ਹੈ।

ਪੰਜਾਬ ਤੇ ਮਹਾਰਾਸ਼ਟਰ ਬੈਂਕ ਭਾਰਤ ਦੇ 10 ਚੋਟੀ ਦੇ ਸਹਿਕਾਰੀ ਬੈਂਕਾਂ ਵਿਚੋਂ ਇੱਕ ਹੈ। 2000 ਕਰੋੜ ਕੈਟਾਗਰੀ ਵਿਚ ਇਸ ਬੈਂਕ ਨੂੰ 2018 ਦੌਰਾਨ ਬੈਸਟ ਬੈਂਕ ਦਾ ਐਵਾਰਡ ਦਿੱਤਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)