ਇਰਾਕ 'ਚ ਧਾਰਮਿਕ ਆਗੂ ‘ਵਿਆਹ’ ਦੇ ਨਾਮ ’ਤੇ ਕੁੜੀਆਂ ਦਾ ਕਰ ਰਹੇ ਸੌਦਾ
ਪ੍ਰਕਾਸ਼ਿਤ
ਇਰਾਕ ਦੀਆਂ ਕੁਝ ਅਹਿਮ ਮਸਜਿਦਾਂ ਨੇੜੇ ਮੌਲਵੀਆਂ ਵਲੋਂ ਚਲਾਏ ਜਾਂਦੇ ਵਿਆਹ ਦਫ਼ਤਰਾਂ ਦੀ ਅੰਡਰਕਵਰ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਹੁਤ ਸਾਰੇ ਮੌਲਵੀ ਥੋੜ੍ਹੇ ਸਮੇਂ ਲਈ ਵਿਆਹ ਕਰਵਾਉਣ ਲਈ ਤਿਆਰ ਸਨ।
ਕਈ ਵਾਰ ਉਹ ਸਿਰਫ਼ ਇੱਕ ਘੰਟੇ ਤੋਂ ਵੀ ਘੱਟ ਸਮੇਂ ਲਈ ਵਿਆਹ ਕਰਵਾਉਣ ਨੂੰ ਰਾਜ਼ੀ ਸਨ ਉਹ ਵੀ ਸਿਰਫ਼ ਸੈਕਸ ਲਈ। ਕੁਝ ਮੌਲਵੀ ਇਸ ਸੀਮਾਬੱਧੀ ਵਿਆਹ ਲਈ 9 ਸਾਲ ਦੀਆਂ ਕੁੜੀਆਂ ਨੂੰ ਦੇਣ ਲਈ ਵੀ ਤਿਆਰ ਸਨ।
ਉਹ ਇਸ ਪਲੇਜ਼ਰ ਮੈਰਿਜ ਦੇ ਲਈ ਔਰਤਾਂ ਤੇ ਘੱਟ ਉਮਰ ਦੀਆਂ ਕੁੜੀਆਂ ਦੇਣ ਲਈ ਵੀ ਰਾਜ਼ੀ ਸਨ। ਡਾਕੂਮੈਂਟਰੀ ਵਿੱਚ ਦਿਖਾਇਆ ਗਿਆ ਹੈ ਕਿ ਇਹ ਧਾਰਮਿਕ ਆਗੂ ਦਲਾਲ ਦਾ ਕੰਮ ਕਰ ਰਹੇ ਸਨ।