ਪੰਜਾਬ 'ਚ ਹੜ੍ਹਾਂ ਦਾ ਅਸਰ: ਬੋਰਾਂ ਚੋਂ ਨਿਕਲਦਾ ਹੈ ਕਾਲਾ ਪਾਣੀ
ਪ੍ਰਕਾਸ਼ਿਤ
ਪੰਜਾਬ ਵਿੱਚ ਆਏ ਹੜ੍ਹ ਕਾਰਨ ਟਿਊਬਵੈਲ ਤੇ ਘਰਾਂ ਚ ਦੂਸ਼ਿਤ ਪਾਣੀ ਆ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਾਣੀ ਵਿੱਚੋਂ ਬਦਬੂ ਵੀ ਆ ਰਹੀ ਹੈ। ਇਹ ਪਾਣੀ ਪੀਣ ਦੇ ਲਾਇਕ ਬਿਲਕੁਲ ਵੀ ਨਹੀਂ ਹੈ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਨਰਿੰਦਰ ਸਿੰਘ ਦਾ ਕਹਿਣਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਇਹ ਪਾਣੀ ਨਾ ਪੀਣ ਕਿਉਂਕਿ ਇਸ ਕਾਰਨ ਕਈ ਬੀਮਾਰੀਆਂ ਲੱਗ ਸਕਦੀਆਂ ਹਨ।
ਰਿਪੋਰਟ- ਸਰਬਜੀਤ ਧਾਲੀਵਾਲ, ਸ਼ੂਟ/ਐਡਿਟ- ਗੁਲਸ਼ਨ ਕੁਮਾਰ