ਪੰਜਾਬ 'ਚ ਸੀਰੀਅਲ ‘ਰਾਮ-ਸੀਆ ਕੇ ਲਵ-ਕੁਸ਼’ ਖਿਲਾਫ਼ ਵਾਲਮੀਕ ਭਾਈਚਾਰੇ ਵੱਲੋਂ ਮੁਜ਼ਾਹਰੇ
ਪ੍ਰਕਾਸ਼ਿਤ
ਸੀਰੀਅਲ ‘ਰਾਮ-ਸੀਆ ਕੇ ਲਵ-ਕੁਸ਼’ ਬਾਰੇ ਪੰਜਾਬ ਵਿੱਚ ਵਾਲਮੀਕ ਭਾਈਚਾਰਾ ਰੋਸ ਵਿੱਚ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸੀਰੀਅਲ ਵਿੱਚ ਉਹ ਰਮਾਇਣ ਨਹੀਂ ਵਿਖਾਈ ਗਈ ਹੈ ਜੋ ਅਸਲ ਵਿੱਚ ਵਾਲਮੀਕ ਨੇ ਲਿਖੀ ਹੈ।
ਪੰਜਾਬ ਸਰਕਾਰ ਵੱਲੋਂ ਕਈ ਜ਼ਿਲ੍ਹਿਆਂ ਵਿੱਚ ਸੀਰੀਅਲ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਰਿਪੋਰਟ: ਬਰਨਾਲਾ ਤੋਂ ਸੁਖਚਰਨ, ਜਲੰਧਰ ਤੋਂ ਪਾਲ ਸਿੰਘ ਨੌਲੀ, ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ ਤੇ ਬਟਾਲਾ ਤੋਂ ਗੁਰਪ੍ਰੀਤ ਚਾਵਲਾ