ਟਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਭਾਰੀ ਜੁਰਮਾਨੇ ਬਾਰੇ ਕੀ ਬੋਲੇ ਨੌਜਵਾਨ
ਪ੍ਰਕਾਸ਼ਿਤ
ਪੰਜਾਬ ’ਚ ਨਹੀਂ ਲਾਗੂ ਹੋਏ ਨਵੇਂ ਟਰੈਫਿਕ ਨਿਯਮ। ਜਦਕਿ ਇਹ ਨਿਯਮ ਦੇਸ ਭਰ ’ਚ ਇੱਕ ਸਤੰਬਰ ਤੋਂ ਲਾਗੂ ਹੋ ਗਏ ਹਨ। ਸਰਕਾਰ ਨੇ ਸੋਧ ਕੀਤਾ ਮੋਟਰ ਵ੍ਹੀਕਲ ਐਕਟ 2019 ਲਾਗੂ ਕੀਤਾ ਹੈ।
ਪਹਿਲਾਂ ਨਾਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਜੁਰਮਾਨੇ ’ਚ ਵਾਧਾ ਹੋਇਆ ਹੈ। ਪੰਜਾਬ ਦੇ ਟਰੈਫਿਕ ਐਡਵਾਇਜ਼ਰ ਮੁਤਾਬਕ ਜ਼ੁਰਮਾਨੇ ਦੀ ਰਕਮ ਲੋੜ ਨਾਲੋਂ ਵੱਧ ਹੈ।
ਐਡਵਾਇਜ਼ਰ ਨਵਦੀਪ ਅਸੀਜਾ ਕਹਿੰਦੇ ਹਨ ਕਿ ਨਵੇਂ ਨਿਯਮ ਲਾਗੂ ਕਰਨ ਤੋਂ ਪਹਿਲਾਂ ਮੁੜ ਕੇ ਵਿਚਾਰ ਦੀ ਲੋੜ ਹੈ। ਨਵੇਂ ਨਿਯਮਾਂ ਤਹਿਤ ਜੁਰਮਾਨੇ ਦੀ ਰਕਮ ਬਾਰੇ ਨੌਜਵਾਨਾਂ ਨੇ ਵੀ ਰਾਇ ਰੱਖੀ।
ਰਿਪੋਰਟ- ਨਵਦੀਪ ਕੌਰ
ਐਡਿਟ - ਰਾਜਨ ਪਪਨੇਜਾ