ਲਦਾਖ਼ ਦਾ ਉਹ ਪਿੰਡ ਜਿਸ ਨੇ ਆਪਣਾ ਦੇਸ ਗੁਆ ਲਿਆ

ਵੀਡੀਓ ਕੈਪਸ਼ਨ, ਲਦਾਖ਼ ਦਾ ਉਹ ਪਿੰਡ ਜਿਸ ਨੇ ਆਪਣਾ ਦੇਸ ਗੁਆ ਲਿਆ
ਪ੍ਰਕਾਸ਼ਿਤ

ਤੁਰਤੁਕ ਪਿੰਡ ਤੱਕ ਪਹੁੰਚਣਾ ਕੋਈ ਸੁਖਾਲਾ ਕੰਮ ਨਹੀਂ ਹੈ। ਇਹ ਛੋਟਾ-ਜਿਹਾ ਪਿੰਡ ਲਦਾਖ਼ ਦੀ ਨੁਬਰਾ ਘਾਟੀ ਵਿੱਚ ਆਬਾਦ ਹੈ। ਟੁੱਟੀ ਭੱਜੀ ਸੜਕ ਲੇਹ ਦੇ ਪਹਾੜੀ ਦਰਿਆਂ ਵਿੱਚੋਂ ਸੱਪ ਦੀ ਪੈੜ ਵਾਂਗ ਚਲਦੀ ਤੁਰਤੁਕ ਪਹੁੰਚਦੀ ਹੈ।

ਇਸ ਸੜਕ ਦੇ ਦੋਵੇਂ ਪਾਸੇ ਕੁਦਰਤ ਦਾ ਸੁਹੱਪਣ ਜਿਵੇਂ ਵਿਛਿਆ ਪਿਆ ਹੈ। ਪਰ ਸਭ ਤੋਂ ਦਿਲਚਸਪ ਇਸ ਪਿੰਡ ਦਾ ਇਤਿਹਾਸ ਹੈ। ਤੁਰਤੁਕ ਇੱਕ ਅਜਿਹਾ ਪਿੰਡ ਹੈ ਜਿਸ ਨੇ ਆਪਣਾ ਦੇਸ ਗੁਆ ਲਿਆ ਹੈ।

ਸਾਲ 1947 ਦੀ ਲੜਾਈ ਤੋਂ ਬਾਅਦ ਤੁਰਤੁਕ ਪਾਕਿਸਤਾਨ ਦੇ ਕੰਟਰੋਲ ਵਿੱਚ ਚਲਿਆ ਗਿਆ ਸੀ ਪਰ 1971 ਦੀ ਲੜਾਈ ਵਿੱਚ ਭਾਰਤ ਨੇ ਇਸ ਉੱਪਰ ਮੁੜ ਅਧਿਕਾਰ ਕਰ ਲਿਆ।

ਸਰਹੱਦ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਭਾਰਤ ਸਰਕਾਰ ਨੇ ਇਹ ਪਿੰਡ ਪਾਕਿਸਤਾਨ ਨੂੰ ਵਾਪਸ ਨਹੀਂ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)