ਡੌਨਲਡ ਟਰੰਪ ਵੱਲੋਂ ਆਪਣੇ ਹੀ ਮੁਲਕ ਦੀ 'ਮਹਿਲਾ ਸਾਂਸਦ 'ਤੇ ਨਸਲੀ ਟਿੱਪਣੀ'- 5 ਅਹਿਮ ਖ਼ਬਰਾਂ

ਡੋਨਲਡ ਟਰੰਪ

ਤਸਵੀਰ ਸਰੋਤ, AFP

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ 'ਤੇ ਨਸਲਵਾਦ ਦੇ ਇਲਜ਼ਾਮ ਲੱਗੇ ਹਨ।

ਦਰਅਸਲ ਟਰੰਪ ਨੇ ਇੱਕ ਟਵੀਟ ਪੋਸਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਡੈਮੋਕ੍ਰੇਟਿਕ ਕਾਂਗਰਸ ਦੀ ਇੱਕ ਔਰਤ ਸੰਸਦ ਮੈਂਬਰ ਨੂੰ ਨਿਸ਼ਾਨਾ ਬਣਾ ਕੇ ਕਿਹਾ ਕਿ ਉਹ ਜਿੱਥੋਂ ਆਈ ਹੈ ਉਥੇ ਵਾਪਸ ਚਲੇ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਟਰੰਪ ਨੇ ਕਿਹਾ ਕਿ ਅਮਰੀਕਾ ਦੀ ਆਲੋਚਨਾ ਕਰਨ ਦੀ ਬਜਾਇ ਆਪਣੇ ਮੂਲ ਦੇਸ ਦੀਆਂ ਸਰਕਾਰਾਂ ਨੂੰ ਠੀਕ ਕਰਨਾ ਚਾਹੀਦਾ ਹੈ।

ਹਾਊਸ ਦੀ ਸਪੀਕਰ ਨੈਂਸੀ ਪੇਲੋਸੀ ਨੇ ਰਾਸ਼ਟਰਪਤੀ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਵੰਡੀ ਪਾਉਣ ਵਾਲੀਆਂ ਦੱਸਿਆ।

ਇਹ ਵੀ ਪੜ੍ਹੋ-

'ਸਿੱਧੂ ਦਾ ਅਸਤੀਫ਼ਾ ਉਨ੍ਹਾਂ ਲਈ ਸਿਆਸੀ ਖੁਦਕੁਸ਼ੀ ਵਾਂਗ'

ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਵਜੋਂ ਬੀਤੇ ਦਿਨ ਯਾਨਿ 14 ਜੁਲਾਈ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਚਾਰੇ ਪਾਸਿਓਂ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ।

ਕਿਸੇ ਨੇ ਇਸ ਅਸਤੀਫੇ ਨੂੰ 'ਸਿਆਸੀ ਡਰਾਮਾ' ਡਰਾਮਾ ਦੱਸਿਆ ਅਤੇ ਕਿਸੇ ਨੇ 'ਇਮਾਨਦਾਰ ਸਿਆਸਤਦਾਨ' ਕਿਹਾ।

ਅਸਤੀਫ਼ੇ ਤੋਂ ਬਾਅਦ ਉਨ੍ਹਾਂ ਦੇ ਸਿਆਸੀ ਭਵਿੱਖ ਕੀ ਹੋਵੇਗਾ ਅਤੇ ਕੀ ਇਹ ਉਨ੍ਹਾਂ ਦੀ ਸਿਆਸੀ ਖੁਦਕੁਸ਼ੀ ਹੋਵੇਗੀ, ਇਸ ਤੋਂ ਇਲਾਵਾ ਕਾਂਗਰਸ ਦੀ ਸਿਆਸਤ 'ਤੇ ਪੈਣ ਵਾਲੇ ਇਸ ਦੇ ਸੰਭਾਵੀ ਅਸਰਾਂ ਬਾਰੇ ਦੋ ਸਿਆਸੀ ਮਾਹਿਰਾਂ ਸਿਆਸੀ ਵਿਸ਼ਲੇਸ਼ਕ ਅਤੇ ਇਤਿਹਾਸ ਦੇ ਪ੍ਰੋਫੈਸਰ ਹਰਜੇਸ਼ਵਰਪਾਲ ਸਿੰਘ ਅਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦੇ ਨਜ਼ਰੀਏ ਨੂੰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਚੰਦਰਯਾਨ-2 ਦੀ ਤਕਨੀਕੀ ਕਾਰਨਾਂ ਕਰਕੇ ਲਾਂਚਿੰਗ ਟਲੀ

ਭਾਰਤੀ ਸਪੇਸ ਰਿਸਰਚ ਆਰਗਨਾਈਜੇਸ਼ਨ (ਇਸਰੋ) ਨੇ ਤਕਨੀਕੀ ਕਾਰਨਾਂ ਕਰਕੇ ਚੰਦਰਯਾਨ-2 ਦੀ ਲਾਂਚਿੰਗ ਟਾਲ ਦਿੱਤੀ ਹੈ।

ਚੰਦਰਯਾਨ-2

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸਰੋ ਨੇ ਸੋਮਵਾਰ ਰਾਤ 2 ਵਜ ਕੇ 51 ਮਿੰਟ 'ਤੇ ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼) ਤੋਂ ਚੰਦਰਯਾਨ-2 ਨੂੰ ਲਾਂਚ ਕਰਨਾ ਸੀ

ਇਸਰੋ ਸੋਮਵਾਰ ਰਾਜ 2 ਵਜ ਕੇ 51 ਮਿੰਟ 'ਤੇ ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼) ਤੋਂ ਚੰਦਰਯਾਨ-2 ਨੂੰ ਲਾਂਚ ਕਰਨ ਵਾਲਾ ਸੀ।

ਇਸਰੋ ਨੇ ਕਿਹਾ ਹੈ ਕਿ ਉਹ ਛੇਤੀ ਹੀ ਨਹੀਂ ਤਰੀਕ ਦਾ ਐਲਾਨ ਕਰੇਗਾ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰ ਕੇ ਦਿੱਤੀ।

World Cup 2019: ਇੰਗਲੈਂਡ ਨਵਾਂ ਵਿਸ਼ਵ ਚੈਂਪੀਅਨ

ਵਰਲਡ ਕੱਪ 2019 ਦਾ ਰੋਮਾਂਚ ਸਿਰੇ ਉਦੋਂ ਚੜ੍ਹਿਆ ਜਦੋਂ ਫਾਈਨਲ ਮੈਚ ਇੱਕ ਵਾਰ ਨਹੀਂ, ਦੋ ਵਾਰ ਟਾਈ ਹੋਇਆ, ਭਾਵ ਦੋਵਾਂ ਟੀਮਾਂ ਇੰਗਲੈਂਡ ਤੇ ਨਿਊਜ਼ੀਲੈਂਡ ਦੇ ਸਕੋਰ ਬਰਾਬਰ ਹੋ ਗਏ।

ਅਖੀਰ ਇੰਗਲੈਂਡ ਇੱਕ ਨਵੇਂ ਨਿਯਮ ਕਰਕੇ ਕ੍ਰਿਕਟ ਦਾ ਵਿਸ਼ਵ ਜੇਤੂ ਬਣ ਗਿਆ।

ਇਹ ਵੀ ਪੜ੍ਹੋ-

ਇੰਗਲੈਂਡ

ਤਸਵੀਰ ਸਰੋਤ, Getty Images

ਇੰਗਲੈਂਡ ਨੂੰ ਕ੍ਰਿਕਟ ਦੀ ਜਨਮਭੂਮੀ ਮੰਨਿਆ ਜਾਂਦਾ ਹੈ ਪਰ ਉਸ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਹੈ।

ਇੰਗਲੈਂਡ ਸਾਹਮਣੇ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ 50 ਓਵਰ ਵਿੱਚ ਅੱਠ ਵਿਕਟਾਂ ਗੁਆ ਕੇ 241 ਰਨ ਹੀ ਬਣਾਏ।

ਇੰਨਾ ਘੱਟ ਸਕੋਰ ਸੀ ਪਰ ਫਿਰ ਵੀ ਮੈਚ ਅਖੀਰਲੇ ਆਖ਼ਿਰੀ ਗੇਂਦ ਤੱਕ ਗਿਆ ਤੇ ਮਾਮਲਾ ਸੁਪਰ ਓਵਰ 'ਚ ਪਹੁੰਚਿਆ। ਕਲਿੱਕ ਕਰਕੇ ਜਾਣੋ ਕਿਸ ਨਿਯਮ ਕਰਕੇ ਜਿੱਤਿਆ ਇੰਗਲੈਂਡ

ਨੋਵਾਕ ਜੋਕੋਵਿਚ ਪੰਜਵੀਂ ਵਾਰ ਬਣੇ ਵਿੰਬਲਡਨ ਚੈਂਪੀਅਨ

ਸਰਬੀਆ ਦੇ ਨੋਵਾਕ ਜੋਕੋਵਿਚ ਨੇ ਪੰਜਵੀਂ ਵਾਰ ਵਿੰਬਲਡਨ ਖਿਤਾਬ ਜਿੱਤ ਲਿਆ ਹੈ। ਕਰੀਬ ਪੰਜ ਘੰਟੇ ਤੱਕ ਚੱਲਣ ਵਾਲੇ ਪੁਰਸ਼ਾਂ ਦੇ ਸਿੰਗਲਜ਼ ਮੁਕਾਬਲੇ 'ਚ ਉਨ੍ਹਾਂ ਨੇ ਸਵਿੱਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਹਰਾਇਆ।

ਨੋਵਾਕ ਜੋਕੋਵਿਚ

ਤਸਵੀਰ ਸਰੋਤ, AFP/GETTY IMAGES

ਇਹ ਮੈਰਾਥਨ ਮੁਕਾਬਲਾ ਪੰਜ ਸੈਟਾਂ ਤੱਕ ਚੱਲਿਆ ਅਤੇ ਆਖ਼ਰੀ ਸੈਟ ਦਾ ਫ਼ੈਸਲਾ ਟਾਈ ਬ੍ਰੇਕਰ ਨਾਲ ਹੋਇਆ।

ਫਾਈਨਲ ਮੈਚ ਦੀ ਸਕੋਰ ਲਾਈਨ ਰਹੀ 7-6 (7-5) 1-6 7-6 (7-4) 4-6 12-12 (7-3). ਜੋਕੋਵਿਚ ਦਾ ਇਹ 16ਵਾਂ ਗਰਾਂਡ ਸਲੈਮ ਖਿਤਾਬ ਹੈ। ਫੈਡਰਰ 20 ਖਿਤਾਬਾਂ ਨਾਲ ਸਭ ਤੋਂ ਅੱਗੇ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਵੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)