ਭਾਰਤ ਸੈਮੀਫਾਈਨਲ ਖੇਡੇ ਬਿਨਾਂ ਫਾਈਨਲ ’ਚ ਪਹੁੰਚ ਸਕਦਾ ਹੈ!
ਪ੍ਰਕਾਸ਼ਿਤ
ਵਿਸ਼ਵ ਕੱਪ ਕ੍ਰਿਕਟ 2019 ’ਚ ਨਿਊਜ਼ੀਲੈਂਡ ਖਿਲਾਫ ਸੈਮੀ-ਫਾਈਨਲ ਮੈਚ ਖੇਡਣ ਲਈ ਭਾਰਤੀ ਟੀਮ ਮੈਨਚੈਸਟਰ ਪਹੁੰਚ ਗਈ ਹੈ।
ਸ਼ਨੀਵਾਰ ਨੂੰ ਸ਼੍ਰੀਲੰਕਾ ’ਤੇ ਜਿੱਤ ਤੋਂ ਬਾਅਦ ਭਾਰਤ ਅੰਕ ਸੂਚੀ ਵਿੱਚ ਸਿਖਰ 'ਤੇ ਸੀ, ਇਸੇ ਕਰਕੇ ਉਸ ਦਾ ਮੁਕਾਬਲਾ ਚੌਥੇ ਨੰਬਰ ’ਤੇ ਰਹੇ ਨਿਊਜ਼ੀਲੈਂਡ ਨਾਲ ਹੋਣਾ ਹੈ। ਦੂਜਾ ਸੈਮੀ-ਫਾਈਨਲ ਆਸਟ੍ਰੇਲੀਆ ਤੇ ਇੰਗਲੈਂਡ ਵਿਚਾਲੇ ਹੈ।
ਹੁਣ ਰਣਨੀਤੀਆਂ ਬਾਰੇ ਚਰਚਾ ਤੇ ਬਹਿਸ ਜਾਰੀ ਹੈ, ਹਾਲਾਂਕਿ ਗੁੰਜਾਇਸ਼ ਇਹ ਵੀ ਹੈ ਕਿ ਮੰਗਲਵਾਰ — 9 ਜੁਲਾਈ — ਨੂੰ ਮੈਨਚੈਸਟਰ ਦੇ ਓਲਡ ਟ੍ਰੈਫਰਡ ਸਟੇਡੀਅਮ ਵਿੱਚ ਇੱਕ ਵੀ ਗੇਂਦ ਸੁੱਟੇ ਬਿਨਾਂ ਭਾਰਤ ਫਾਈਨਲ ’ਚ ਪਹੁੰਚ ਜਾਵੇ।