ਸਮ੍ਰਿਤੀ ਇਰਾਨੀ: 'ਮੇਰੀ ਧੀ ਦੀ ਸੂਰਤ ਦਾ ਮਜ਼ਾਕ ਬਣਾਉਣ ਦੀ ਲੋੜ ਨਹੀਂ, ਉਹ ਕਈ ਮੈਡਲ ਜਿੱਤ ਚੁੱਕੀ ਹੈ'

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

"ਮੈਂ ਆਪਣੀ ਧੀ ਦੀ ਕੱਲ੍ਹ ਵਾਲੀ ਸੈਲਫ਼ੀ ਹਟਾ ਦਿੱਤੀ ਹੈ ਕਿਉਂਕਿ ਕੱਲ੍ਹ ਕਲਾਸ ਵਿੱਚ ਕਿਸੇ ਨੇ ਉਸ ਦੀ ਸੂਰਤ ਦਾ ਮਜ਼ਾਕ ਉਡਾਇਆ ਅਤੇ ਆਪਣੇ ਸਾਥੀਆਂ ਨੂੰ ਵੀ ਉਸ ਦਾ ਮਜ਼ਾਕ ਬਣਾਉਣ ਲਈ ਕਿਹਾ।"

ਇਹ ਪੋਸਟ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਪੋਸਟ ਕੀਤੀ।

ਉਨ੍ਹਾਂ ਅੱਗੇ ਲਿਖਿਆ, "ਮੇਰੀ ਧੀ ਨੇ ਮੈਨੂੰ ਬੇਨਤੀ ਕੀਤੀ ਕਿ 'ਮਾਂ ਕਿਰਪਾ ਕਰਕੇ ਇਸ ਪੋਸਟ ਨੂੰ ਹਟਾ ਦਿਓ। ਉਹ ਮੇਰਾ ਮਜ਼ਾਕ ਬਣਾ ਰਹੇ ਹਨ।' ਮੈਂ ਉਸ ਦੀ ਗੱਲ ਮੰਨ ਲਈ ਕਿਉਂਕਿ ਉਸ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਦੇਖ ਸਕਦੀ ਸੀ। ਫਿਰ ਮੈਨੂੰ ਲੱਗਿਆ ਕਿ ਇਸ ਤਰ੍ਹਾਂ ਤਾਂ ਮੈਂ ਉਸ ਨੂੰ ਚਿੜਾਉਣ ਵਾਲੇ ਦਾ ਹੀ ਸਮਰਥਨ ਕਰ ਰਹੀ ਹਾਂ।"

"ਇਸ ਲਈ ਮਿਸਟਰ ਝਾਅ ਮੇਰੀ ਧੀ ਇੱਕ ਖਿਡਾਰਣ ਹੈ ਜਿਸ ਨੇ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿੱਚ ਨਾਮ ਦਰਜ ਕਰਵਾਇਆ ਹੈ। ਕਰਾਟੇ ਵਿੱਚ ਬਲੈਕ ਬੈਲਟ ਹਾਸਲ ਕੀਤੀ ਹੋਈ ਹੈ, ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਵਾਰੀ ਕਾਂਸੇ ਦਾ ਤਗਮਾ ਜਿੱਤ ਚੁੱਕੀ ਹੈ। ਉਹ ਇੱਕ ਪਿਆਰੀ ਅਤੇ ਖੂਬਸੂਰਤ ਧੀ ਹੈ। ਜੇ ਤੁਸੀਂ ਉਸ ਨੂੰ ਚਿੜਾਉਣਾ ਚਾਹੁੰਦੇ ਹੋ ਤਾਂ ਚਿੜਾਓ, ਉਹ ਲੜੇਗੀ।"

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਲੋਕ ਵੀ ਸੋਸ਼ਲ ਮੀਡੀਆ ਉੱਤੇ ਸਮ੍ਰਿਤੀ ਇਰਾਨੀ ਅਤੇ ਉਨ੍ਹਾਂ ਦੀ ਧੀ ਦੇ ਸਮਰਥਨ ਵਿੱਚ ਆ ਗਏ। ਦਿਵਿਆ ਸੇਠ ਸ਼ਾਹ ਨੇ ਕਮੈਂਟ ਕੀਤਾ, "ਇਸ ਦਾ ਸਾਹਮਣਾ ਕਰੋ ਜ਼ੋਇਸ਼.. ਤੁਸੀਂ ਹਰੇਕ ਤਰੀਕੇ ਨਾਲ ਖੂਬਸੂਰਤ ਹੋ।"

ਪ੍ਰਿਆਨਾ ਖਰੇ ਨੇ ਅਕਾਉਂਟ ਤੋਂ ਕਮੈਂਟ ਕੀਤਾ, "ਜ਼ੋਇਸ਼ ਤੁਸੀਂ ਬਹੁਤ ਖੂਬਸੂਰਤ ਹੋ, ਚਿੰਤਾ ਨਾ ਕਰੋ।" ਟੀਵੀ ਅਦਾਕਾਰਾ ਜਸਵੀਰ ਕੌਰ ਨੇ ਵੀ ਕਮੈਂਟ ਕੀਤਾ, "ਜੋ ਲੋਕ ਮਜ਼ਾਕ ਉਡਾ ਰਹੇ ਹਨ ਉਨ੍ਹਾਂ ਨੂੰ ਖੁਦ 'ਤੇ ਵਿਸ਼ਵਾਸ ਨਹੀਂ ਹੈ। ਉਹ ਕਮਜ਼ੋਰ ਹਨ।"

ਮੀਨਲ ਨਾਮ ਦੇ ਅਕਾਊਂਟ ਤੋਂ ਲਿਖਿਆ ਗਿਆ, "ਕੋਈ ਕਿਉਂ ਚਿੜਾਏਗਾ? ਉਹ ਤਾਂ ਖੂਬਸੂਰਤ ਤੇ ਪਿਆਰੀ ਲੱਗ ਰਹੀ ਹੈ। ਅਜਿਹੇ ਲੋਕ ਕਾਫ਼ੀ ਬੀਮਾਰ ਹੁੰਦੇ ਹਨ ਜੋ ਕਿ ਕਿਸੇ ਔਰਤ ਦੀ ਸਾਦਗੀ ਸ਼ਲਾਘਾ ਨਹੀਂ ਕਰਦੇ।"

ਇਹ ਵੀ ਪੁੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)