ਬੀਬੀਸੀ ਪੰਜਾਬੀ 'ਤੇ ਅੱਜ ਦੀਆਂ 5 ਮੁੱਖ ਖ਼ਬਰਾਂ

CAPTAIN AMRINDER SINGH, SGPC

ਤਸਵੀਰ ਸਰੋਤ, Ravinder Singh Robin/Getty Images

ਪ੍ਰਕਾਸ਼ਿਤ

'ਜੇ ਸ਼੍ਰੋਮਣੀ ਕਮੇਟੀ ਤੋਂ ਨਹੀਂ ਹੁੰਦਾ ਤਾਂ ਅਕਾਲ ਤਖਤ ਸਾਹਿਬ ਨੂੰ ਅਪੀਲ ਕਰੇ'

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਿਚਾਲੇ ਸ਼ਬਦੀ ਜੰਗ ਹੋਰ ਤੇਜ਼ ਹੋ ਗਈ ਹੈ।

ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਅਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਵਿਚਾਲੇ ਚੱਲ ਰਹੀ ਖਿੱਚੋਤਾਣ ਦੇ ਮੁੱਦੇ ਉੱਤੇ ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸੂਬੇ ਵਿੱਚ ਸ਼ਾਂਤੀ ਸਥਾਪਿਤ ਕਰਨਾ ਉਨ੍ਹਾਂ ਦਾ ਫਰਜ਼ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਸੰਸਥਾਵਾਂ ਦੇ ਵਿਚਾਰਧਾਰਕ ਮਤਭੇਦਾਂ ਨੂੰ ਹੱਲ ਕਰਵਾਉਣੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਡਿਊਟੀ ਹੈ। ਇਸ ਲਈ ਜੇਕਰ ਉਹ ਡਿਊ਼ਟੀ ਨਹੀਂ ਨਿਭਾਅ ਸਕਦੇ ਤਾਂ ਇਸ ਮਸਲੇ ਦੇ ਹੱਲ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਨੀ ਚਾਹੀਦੀ ਹੈ। ਪੂਰੀ ਖ਼ਬਰ ਪੜ੍ਹੋ ਬੀਬੀਸੀ ਪੰਜਾਬੀ 'ਤੇ।

ਹਨੇਰੀ ਤੇ ਤੂਫ਼ਾਨ ਕਾਰਨ 50 ਮੌਤਾਂ

ਇੱਕ ਸਰਕਾਰੀ ਅੰਕੜੇ ਅਨੁਸਾਰ ਮੰਗਲਵਾਰ ਰਾਤ ਨੂੰ ਹਨੇਰੀ, ਤੂਫ਼ਾਨ ਅਤੇ ਬਿਜਲੀ ਡਿੱਗਣ ਕਾਰਨ ਉੱਤਰ ਪ੍ਰਦੇਸ਼ ਵਿੱਚ 15 ਲੋਕਾਂ ਦੀ ਮੌਤ ਹੋਈ ਹੈ ਅਤੇ 10 ਲੋਕ ਜ਼ਖਮੀ ਹੋਏ ਹਨ।

ਹਨੇਰੀ ਤੇ ਤੂਫ਼ਾਨ

ਤਸਵੀਰ ਸਰੋਤ, AFP/GETTY IMAGES

ਇਸਦੇ ਨਾਲ ਹੀ ਬਿਹਾਰ ਦੇ ਆਪਦਾ ਪ੍ਰਬੰਧਨ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਮੰਗਲਵਾਰ ਰਾਤ ਨੂੰ ਆਏ ਤੂਫ਼ਾਨ ਕਾਰਨ ਬਿਹਾਰ ਵਿੱਚ 20 ਲੋਕਾਂ ਦੀ ਮੌਤ ਹੋਈ ਹੈ ਜਦਕਿ 6 ਲੋਕ ਜ਼ਖ਼ੀ ਹੋਏ ਹਨ। ਉੱਧਰ ਝਾਰਖੰਡ ਵਿੱਚ ਵੀ ਤੂਫ਼ਾਨ ਕਾਰਨ 12 ਲੋਕਾਂ ਦੀ ਮੌਤ ਹੋਈ ਹੈ।

ਅੱਜ ਤੋਂ ਬੈਂਕਾਂ ਦੀ 2 ਦਿਨਾਂ ਦੀ ਹੜਤਾਲ

ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੇ ਕਰੀਬ 10 ਲੱਖ ਬੈਂਕ ਮੁਲਾਜ਼ਮ 30 ਅਤੇ 31 ਮਈ ਨੂੰ ਦੋ ਰੋਜ਼ਾ ਹੜਤਾਲ ਕਰ ਰਹੇ ਹਨ।

ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ ਆਗੂ ਨੇ ਕਿਹਾ ਕਿ ਇੰਡੀਅਨ ਬੈਂਕਸ ਐਸੋਸੀਏਸ਼ਨ ਵੱਲੋਂ ਮੁਲਾਜ਼ਮਾਂ ਦੀ ਤਨਖਾਹਾਂ ਵਿੱਚ ਦੋ ਫੀਸਦੀ ਵਾਧੇ ਦੀ ਮੰਗ ਨਹੀਂ ਮੰਨੀ ਗਈ। ਇਸ ਲਈ ਹੜਤਾਲ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ।

ਬੈਂਕ ਹੜਤਾਲ

ਤਸਵੀਰ ਸਰੋਤ, Getty Images

ਹੜਤਾਲ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਏਟੀਐਮ 'ਤੇ ਲੰਬੀਆਂ ਕਤਾਰਾਂ ਦੇਖੀਆਂ ਜਾ ਸਕਦੀਆਂ ਹਨ। ਪੂਰੀ ਗਰਾਊਂਡ ਰਿਪੋਰਟ ਪੜ੍ਹੋ https://bbc.com.im/punjabi%3C/a%3E 'ਤੇ

ਰੇਪ ਵੀਡੀਓ