ਹਵਾਈ ਵਿੱਚ ਅੱਗ ਨੇ ਕਿਵੇਂ ਮਚਾਈ ਭਾਰੀ ਤਬਾਹੀ, ਦਰਜਨਾਂ ਲੋਕ ਹੋਏ ਪ੍ਰਭਾਵਿਤ

ਵੀਡੀਓ ਕੈਪਸ਼ਨ, ਵੀਡੀਓ ਵਿੱਚ ਦੇਖੋ ਤਬਾਹੀ ਦਾ ਕਹਿਰ
ਹਵਾਈ ਵਿੱਚ ਅੱਗ ਨੇ ਕਿਵੇਂ ਮਚਾਈ ਭਾਰੀ ਤਬਾਹੀ, ਦਰਜਨਾਂ ਲੋਕ ਹੋਏ ਪ੍ਰਭਾਵਿਤ
ਪ੍ਰਕਾਸ਼ਿਤ

ਅੱਗ ਨੇ ਅਮਰੀਕਾ ਦੇ ਹਵਾਈਟ ਵਿੱਚ ਭਾਰੀ ਤਬਾਹੀ ਮਚਾਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਵਾਈ ਟਾਪੂ ਮਾਉਈ 'ਤੇ ਜੰਗਲ ਦੀ ਅੱਗ ਨਾਲ 80 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ।

ਇਹ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ, ਕਿਉਂਕਿ ਸੈਂਕੜੇ ਲੋਕ ਅਜੇ ਵੀ ਸੰਪਰਕ ਤੋਂ ਬਾਹਰ ਹਨ।

ਅੱਗ ਬੁਝਾਊ ਦਸਤੇ ਕਈ ਇਲਾਕਿਆਂ ਵਿੱਚ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਵਿਚ ਇਤਿਹਾਸਕ ਕਸਬਾ ਲਹਿਣਾ ਵੀ ਸ਼ਾਮਲ ਹੈ, ਜੋ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ ਹੈ।

ਹਵਾਈ ਦੇ ਅਟਾਰਨੀ ਜਨਰਲ ਨੇ "ਵਿਆਪਕ ਸਮੀਖਿਆ" ਦਾ ਐਲਾਨ ਕੀਤਾ ਹੈ।

ਹਵਾਈ

ਤਸਵੀਰ ਸਰੋਤ, EPA

ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਮਾਉਈ ਟਾਪੂ 'ਤੇ ਜੰਗਲ ਦੀ ਅੱਗ ਕਾਰਨ ਹੋਏ ਨੁਕਸਾਨ ਦੀ ਮੁਰੰਮਤ ਕਰਨ ਲਈ ਕਈ ਸਾਲ ਲੱਗ ਜਾਣਗੇ।

ਇਕੱਲੇ ਲਹਿਣਾ ਵਿੱਚ 1,000 ਤੋਂ ਵੱਧ ਇਮਾਰਤਾਂ ਤਬਾਹ ਹੋ ਗਈਆਂ ਹਨ।

ਵਿਆਪਕ ਨੁਕਸਾਨ ਮਾਉਈ ਦੇ ਸਥਾਨਕ ਲੋਕਾਂ ਲਈ ਇੱਕ ਵਾਧੂ ਤਣਾਅ ਹੈ। ਬਹੁਤ ਸਾਰੇ ਲੋਕ ਸੈਰ-ਸਪਾਟਾ ਉਦਯੋਗ ਦੀਆਂ ਨੌਕਰੀਆਂ 'ਤੇ ਨਿਰਭਰ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)