ਗਿੱਪੀ ਨੇ ਪਹਿਲੀ ਫ਼ਿਲਮ ਮੁਫ਼ਤ ਕਿਉਂ ਕੀਤੀ ਤੇ ਬਿਨੂੰ ਦੀ ਪਹਿਲੀ ਕਮਾਈ 750 ਰੁਪਏ - ਜਾਣੋ ਹੋਰ ਵੀ ਕਿੱਸੇ
ਗਿੱਪੀ ਨੇ ਪਹਿਲੀ ਫ਼ਿਲਮ ਮੁਫ਼ਤ ਕਿਉਂ ਕੀਤੀ ਤੇ ਬਿਨੂੰ ਦੀ ਪਹਿਲੀ ਕਮਾਈ 750 ਰੁਪਏ - ਜਾਣੋ ਹੋਰ ਵੀ ਕਿੱਸੇ

ਤਸਵੀਰ ਸਰੋਤ, East Sunshine Production
ਪ੍ਰਕਾਸ਼ਿਤ
ਧੂਰੀ ਸ਼ਹਿਰ ਦੇ ਰਹਿਣ ਵਾਲੇ ਅਤੇ ਥੀਏਟਰ ਤੋਂ ਆਪਣੇ ਕਲਾਤਮਕ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਬਿੰਨੂ ਢਿੱਲੋਂ ਨੂੰ ਆਪਣੇ ਪਹਿਲੇ ਪ੍ਰੋਜੈਕਟ ਲਈ 750 ਰੁਪਏ ਦਿਹਾੜੀ ਮਿਲੀ ਸੀ।
ਪਰ 1000 ਰੁਪਏ ਤੋਂ ਘੱਟ ਵਿੱਚ ਸ਼ੁਰੂ ਹੋਇਆ ਇਹ ਸਫ਼ਰ ਹੁਣ ਬਿਨੂੰ ਲਈ ‘ਮੌਜਾਂ ਹੀ ਮੌਜਾਂ’ ਲਗਾ ਰਿਹਾ ਹੈ।
ਇਸੇ ਤਰ੍ਹਾਂ ਗਾਇਕ ਤੋਂ ਅਦਾਕਾਰ ਬਣੇ ਗਿੱਪੀ ਗਰੇਵਾਲ ਨੇ ਆਪਣੀ ਪਹਿਲੀ ਫ਼ਿਲਮ ‘ਮੇਲ ਕਰਾ ਦੇ ਰੱਬਾ’ ਲਈ ਮੁਫ਼ਤ ਕੰਮ ਕੀਤਾ।
ਇਹ ਗੱਲਾਂ ਇਨ੍ਹਾਂ ਦੋਵਾਂ ਕਲਾਕਾਰਾਂ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਦੌਰਾਨ ਸਾਂਝੀਆਂ ਕੀਤੀਆਂ।
ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਦੀ ਮੁੱਖ ਭੂਮਿਕਾ ਵਾਲੀ ਨਵੀਂ ਪੰਜਾਬੀ ਫ਼ਿਲਮ ‘ਮੌਜਾਂ ਹੀ ਮੌਜਾਂ’ ਆ ਰਹੀ ਹੈ।
ਗਿੱਪੀ ਤੇ ਬਿੰਨੂ ਨੇ ਪੰਜਾਬੀ ਇੰਡਸਟਰੀ ਵਿੱਚ ਮੁਫ਼ਤ ਕੰਮ, ਪਹਿਲੀ ਦਿਹਾੜੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਆਪਣੀ ਸਾਂਝ ਦੇ ਕਿੱਸਿਆਂ ਸਣੇ ਕਈ ਪਹਿਲੂਆਂ ਉੱਤੇ ਗੱਲਬਾਤ ਕੀਤੀ।
(ਰਿਪੋਰਟ – ਸੁਨੀਲ ਕਟਾਰੀਆ, ਐਡਿਟ – ਗੁਰਕਿਰਤਪਾਲ ਸਿੰਘ)



