ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਚਲਾਏ ਜਾ ਰਹੇ ਪੋਰਟਲ ਤੋਂ ਵਿਰੋਧ ਮਗਰੋਂ 'ਸਿੱਖ ਅੱਤਵਾਦੀ' ਸਿਰਲੇਖ ਨੂੰ ਹਟਾਇਆ

ਵੀਡੀਓ ਕੈਪਸ਼ਨ, ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਚਲਾਏ ਜਾ ਰਹੇ ਪੋਰਟਲ ਤੋਂ ਵਿਰੋਧ ਮਗਰੋਂ 'ਸਿੱਖ ਅੱਤਵਾਦੀ' ਸਿਰਲੇਖ ਨੂੰ ਹਟਾਇਆ
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਚਲਾਏ ਜਾ ਰਹੇ ਪੋਰਟਲ ਤੋਂ ਵਿਰੋਧ ਮਗਰੋਂ 'ਸਿੱਖ ਅੱਤਵਾਦੀ' ਸਿਰਲੇਖ ਨੂੰ ਹਟਾਇਆ
ਪ੍ਰਕਾਸ਼ਿਤ

ਲੋਕ ਸ਼ਿਕਾਇਤ ਪੋਰਟਲ (Public Grievance Portal) 'ਤੇ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਉਣ ਲਈ 'ਸਿੱਖ ਮਿਲੀਟੈਂਸੀ ਐਕਟੀਵਿਟੀ ਇੰਡੀਆ/ਅਬਰੌਡ' ਸਿਰਲੇਖ 'ਤੇ ਹੰਗਾਮਾ ਮਚ ਗਿਆ ਸੀ। ਜਿਸ ਤੋਂ ਬਾਅਦ ਉਸ ਸਿਰਲੇਖ ਨੂੰ ਹਟਾ ਦਿੱਤਾ ਗਿਆ ਹੈ।

ਜਦੋਂ ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾਉਣ ਰਜਿਟ੍ਰੇਸ਼ ਉਪੰਰਤ ਜਦੋਂ, ਗ੍ਰਹਿ ਮੰਤਰਾਲੇ ਦੇ ਬਦਲ ਚੁਣ ਦੇ ਸੀ ਤਾਂ ਮਗਰੋਂ ਇੱਕ ਇਨਟਰਨਲ ਸਿਕਿਓਰਿਟੀ ਯਾਨਿ ਅੰਦਰੂਨੀ ਸੁਰੱਖਿਆ ਦਾ ਬਦਲ ਆਉਂਦਾ ਹੈ, ਜਿਸ ਨੂੰ ਚੁਣਨ 'ਤੇ ਕਈ ਸਾਰੇ ਬਦਲਾਂ ਵਿੱਚ ਇੱਕ 'ਸਿੱਖ ਮਿਲੀਟੈਂਸੀ ਐਕਟੀਵਿਟੀ ਇੰਡੀਆ/ਅਬਰੌਡ' ਦਾ ਬਦਲ ਵੀ ਸੀ।

ਗਿਆਨੀ ਹਰਪ੍ਰੀਤ ਸਿੰਘ ਨੇ ਇਸ ਬਾਰੇ 27 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਪੰਥਕ ਇਕੱਠ ਦੌਰਾਨ ਇਸ ਦੀ ਨਿੰਦਾ ਕੀਤੀ ਸੀ।

ਹਾਲਾਂਕਿ, ਕਾਫੀ ਵਿਰੋਧ ਹੋਣ ਦੇ ਬਾਅਦ ਪੋਰਟਲ ਤੋਂ 27 ਮਾਰਚ ਦੀ ਹੀ ਦੇਰ ਸ਼ਾਮ ਨੂੰ ਇਹ ਸਿਰਲੇਖ ਹਟਾ ਦਿੱਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਇਹ ਪੋਰਟਲ 'ਤੇ ਰਜਿਟ੍ਰੇਸ਼ਨ ਕਰਨ ਉਪਰੰਤ ਸ਼ਿਕਾਇਤ ਦਰਜ ਕਰਵਾਉਣ ਲਈ ਨਜ਼ਰ ਆ ਰਿਹਾ ਸੀ।

ਜਿਸ ਦਾ ਸਿੱਖ ਭਾਈਚਾਰੇ ਵਿੱਚ ਖ਼ਾਸਾ ਵਿਰੋਧ ਕੀਤਾ ਸੀ

ਇਸ ਨੂੰ ਲੈ ਕੇ ਦਿੱਲੀ ਵਿੱਚ ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀਕੇ ਨੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਵੀ ਲਿਖੀ ਸੀ।

ਇਸ ਤੋਂ ਇਲਾਵਾ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਐੱਮਐੱਲਏ ਜਰਨੈਲ ਸਿੰਘ ਨੇ ਇਸ ਦੀ ਟਵਿੱਟਰ ਦੇ ਨਿੰਦਾ ਵੀ ਕੀਤੀ ਸੀ।

ਰਿਪੋਰਟ- ਸੁਮਨਦੀਪ ਕੌਰ

ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)