ਟੀ20 ਵਿਸ਼ਵ ਕੱਪ 2024 : ਨੇਪਾਲ ਦੇ ਇਸ ਕ੍ਰਿਕਟਰ ਦਾ ਕੀ ਹੈ ਪਟਿਆਲਾ ਨਾਲ ਕਨੈਕਸ਼ਨ

ਵੀਡੀਓ ਕੈਪਸ਼ਨ, ਸੋਮਪਾਲ ਕਾਮੀ : ਪਟਿਆਲਾ ਤੋਂ ਸ਼ੁਰੂਆਤ ਕਰਨ ਵਾਲਾ ਨੇਪਾਲੀ ਕ੍ਰਿਕਟ ਟੀਮ ਦਾ ਸਿਤਾਰਾ
ਟੀ20 ਵਿਸ਼ਵ ਕੱਪ 2024 : ਨੇਪਾਲ ਦੇ ਇਸ ਕ੍ਰਿਕਟਰ ਦਾ ਕੀ ਹੈ ਪਟਿਆਲਾ ਨਾਲ ਕਨੈਕਸ਼ਨ
ਸੋਮਪਾਲ ਕਾਮੀ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

ਨੇਪਾਲ ਦੀ ਕੌਮੀ ਕ੍ਰਿਕਟ ਟੀਮ ਦੇ ਬੱਲੇਬਾਜ਼ ਅਤੇ ਗੇਂਦਬਾਜ਼ ਸੋਮਪਾਲ ਕਾਮੀ ਦਾ ਪਰਿਵਾਰ ਪਟਿਆਲੇ ਵਿੱਚ ਰਹਿੰਦਾ ਹੈ।

ਅਮਰੀਕਾ ਵਿੱਚ ਹਾਲ ਵਿੱਚ ਹੋਏ ਪੁਰਸ਼ਾਂ ਦੇ ਟੀ-20 ਕ੍ਰਿਕਟ ਕੱਪ ਵਿੱਚ ਉਨ੍ਹਾਂ ਨੇ ਨੇਪਾਲ ਦੀ ਟੀਮ ਦੇ ਖਿਡਾਰੀ ਵਜੋਂ ਹਿੱਸਾ ਲਿਆ।

ਸੋਮਪਾਲ ਕਾਮੀ ਨੇ ਆਪਣੀ ਮੁੱਢਲੀ ਪੜ੍ਹਾਈ ਪਟਿਆਲਾ ਦੇ ਸਰਕਾਰੀ ਸਕੂਲ ਤੋਂ ਕੀਤੀ ਅਤੇ ਇੱਥੇ ਹੀ ਉਨ੍ਹਾਂ ਨੇ ਕ੍ਰਿਕਟ ਖੇਡਣਾ ਸ਼ੁਰੂ ਕੀਤੀ।

ਸੋਮਪਾਲ ਕਾਮੀ ਦੇ ਮਾਤਾ ਪਿਤਾ ਅਜੇ ਵੀ ਪਟਿਆਲਾ ਵਿੱਚ ਹੀ ਰਹਿੰਦੇ ਹਨ ਅਤੇ ਉਨ੍ਹਾਂ ਦਾ ਪਿਛੋਕੜ ਨੇਪਾਲ ਦੇ ਗੁਲਮੀ ਜ਼ਿਲ੍ਹੇ ਨਾਲ ਹੈ ।

ਰਿਪੋਰਟ-ਸਰਬਜੀਤ ਸਿੰਘ ਧਾਲੀਵਾਲ, ਸ਼ੂਟ- ਮਯੰਕ ਮੌਂਗੀਆ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)