ਤੁਰਕੀ ਦੇ ਇਸਤਾਂਬੁਲ ਵਿੱਚ ਵੱਡਾ ਧਮਾਕਾ, 6 ਦੀ ਮੌਤ, ਦਰਜਨਾਂ ਜ਼ਖ਼ਮੀ

ਤੁਰਕੀ ਵਿੱਚ ਧਮਾਕਾ

ਤਸਵੀਰ ਸਰੋਤ, EPA-EFE/REX/SHUTTERSTOCK

ਪ੍ਰਕਾਸ਼ਿਤ

ਤੁਰਕੀ ਦੀ ਰਾਜਧਾਨੀ ਇਸਤਾਂਬੁਲ ਵਿੱਚ ਐਤਵਾਰ ਨੂੰ ਧਮਾਕਾ ਹੋਇਆ ਸੀ ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਤੇ ਦਰਜਨਾਂ ਲੋਕ ਜ਼ਖ਼ਮੀ ਹੋਏ।

ਤੁਰਕੀ ਦੀ ਸਕਰਾਰ ਨੇ ਦੱਸਿਆ ਹੈ ਕਿ ਮਾਮਲੇ ਵਿੱਚ ਸ਼ਾਮਲ ਇੱਕ ਸ਼ਖ਼ਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ, ਇਹ ਧਮਾਕਾ ਇਸਤਾਂਬੁਲ ਦੇ ਮਸ਼ਹੂਰ ਅਤੇ ਭੀੜਭਾੜ ਵਾਲੇ ਇਲਾਕੇ ਤਕਸੀਮ ਸਕੁਏਰ ਵਿੱਚ ਹੋਇਆ ਹੈ।

ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸ ਵਿਸਫੋਟ ਤੋਂ ਬਾਅਦ ਕਈ ਲੋਕ ਜ਼ਖਮੀ ਹੋ ਗਏ ਹਨ।

ਇਸ ਧਮਾਕੇ 'ਚ ਘੱਟੋ-ਘੱਟ ਇੱਕ ਦਰਜਨ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਇਸ ਸਬੰਧੀ ਕਈ ਵੀਡੀਓ ਵਾਇਰਲ ਹੋ ਰਹੇ ਹਨ।

ਤੁਰਕੀ ਦੇ ਅਧਿਕਾਰੀਆਂ ਨੇ ਅਜੇ ਤੱਕ ਧਮਾਕੇ ਦੇ ਕਾਰਨ ਜਾਂ ਜ਼ਖਮੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ।

ਐਮਰਜੈਂਸੀ ਸੇਵਾਵਾਂ ਨੂੰ ਸ਼ਹਿਰ ਦੇ ਤਕਸੀਮ ਸਕੁਏਰ ਵੱਲ ਜਾਂਦੇ ਗਿਆ ਹੈ।

ਲਾਈਨ
  • ਤੁਰਕੀ ਦੀ ਰਾਜਧਾਨੀ ਇਸਤਾਂਬੁਲ ਵਿੱਚ ਹੋਏ ਵੱਡੇ ਸ਼ਮਕੇ 'ਚ 6 ਲੋਕਾਂ ਦੀ ਮੌਤ ਹੋ ਗਈ ਹੈ ਤੇ ਦਰਜਨਾਂ ਲੋਕ ਜ਼ਖ਼ਮੀ ਹੋਏ ਹਨ
  • ਇਹ ਧਮਾਕਾ ਇਸਤਾਂਬੁਲ ਦੇ ਮਸ਼ਹੂਰ ਅਤੇ ਭੀੜਭਾੜ ਵਾਲੇ ਇਲਾਕੇ ਤਕਸੀਮ ਸਕੁਏਰ ਵਿੱਚ ਹੋਇਆ ਹੈ
  • ਇਸਤਾਂਬੁਲ ਦੇ ਗਵਰਨਰ ਅਲੀ ਯੇਰਲਿਕਾਯਾ ਨੇ ਦੱਸਿਆ ਕਿ ਧਮਾਕਾ ਸਥਾਨਕ ਸਮੇਂ ਅਨੁਸਾਰ 16:20 ਵਜੇ ਇਸਤੀਕਲਾਲ ਸਟਰੀਟ ਵਿੱਚ ਹੋਇਆ
  • ਜਿਸ ਵੇਲੇ ਧਮਾਕਾ ਹੋਇਆ ਉਸ ਵੇਲੇ ਉੱਥੇ ਦੁਕਾਨਦਾਰ ਅਤੇ ਸੈਲਾਨੀ ਵੱਡੀ ਗਿਣਤੀ ਵਿੱਚ ਮੌਜੂਦ ਸਨ
  • ਬੀਬੀਸੀ ਤੁਰਕੀ ਸੇਵਾ ਦਾ ਕਹਿਣਾ ਹੈ ਕਿ ਫਿਲਹਾਲ ਘਟਨਾ ਵਾਲੀ ਥਾਂ ’ਤੇ ਘੇਰਾਬੰਦ ਕਰ ਦਿੱਤੀ ਗਈ ਹੈ
ਲਾਈਨ

ਇਸਤਾਂਬੁਲ ਦੇ ਗਵਰਨਰ ਅਲੀ ਯੇਰਲਿਕਾਯਾ ਨੇ ਦੱਸਿਆ ਕਿ ਧਮਾਕਾ ਸਥਾਨਕ ਸਮੇਂ ਅਨੁਸਾਰ 16:20 ਵਜੇ (13:20 ਗ੍ਰੀਨ ਵਿਚ ਮੀਨ ਟਾਈਮ) ਇਸਤੀਕਲਾਲ ਸਟਰੀਟ ਵਿੱਚ ਹੋਇਆ।

ਉਨ੍ਹਾਂ ਹੋਰ ਜਾਣਕਾਰੀ ਦਿੱਤੇ ਬਿਨਾਂ, ਇੱਕ ਟਵਿੱਟਰ ਪੋਸਟ ਵਿੱਚ "ਜਾਨੀ ਨੁਕਸਾਨ ਅਤੇ ਜ਼ਖਮੀਆਂ" ਦੋਵਾਂ ਦੇ ਹੋਣ ਦੀ ਗੱਲ ਕਹੀ ਹੈ।

ਬੀਬੀਸੀ ਤੁਰਕੀ ਸੇਵਾ ਦਾ ਕਹਿਣਾ ਹੈ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

ਇਸ ਖ਼ਬਰ ਨੂੰ ਲਗਾਤਰ ਅਪਡੇਟ ਕੀਤਾ ਜਾ ਰਿਹਾ ਹੈ ਅਤੇ ਹੋਰ ਜਾਣਕਾਰੀ ਜਲਦ ਹੀ ਸਾਂਝਾ ਕੀਤੀ ਜਾਵੇਗੀ। ਕਿਰਪਾ ਕਰਕੇ ਤਾਜ਼ਾ ਅਪਡੇਟਸ ਲਈ ਪੇਜ ਨੂੰ ਰੀਫ੍ਰੇਸ਼ ਕਰੋ।

ਤੁਰਕੀ ਵਿੱਚ ਧਮਾਕਾ

ਤਸਵੀਰ ਸਰੋਤ, Reuters

ਬੀਬੀਸੀ ਤੁਰਕੀ ਸੇਵਾ ਦਾ ਕਹਿਣਾ ਹੈ ਕਿ ਫਿਲਹਾਲ ਘਟਨਾ ਵਾਲੀ ਥਾਂ ’ਤੇ ਘੇਰਾਬੰਦ ਕਰ ਦਿੱਤੀ ਗਈ ਹੈ।

ਟੀਆਰਟੀ ਅਤੇ ਹੋਰਨਾਂ ਮੀਡੀਆ ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਜਿਸ ਇਲਾਕੇ ਵਿੱਚ ਵਿਸਫੋਟ ਹੋਇਆ ਹੈ, ਉੱਥੇ ਆਮ ਦਿਨਾਂ ਦੀ ਤਰ੍ਹਾਂ ਹੀ ਭੀੜ ਸੀ।

ਜਿਸ ਵੇਲੇ ਧਮਾਕਾ ਹੋਇਆ ਉਸ ਵੇਲੇ ਉੱਥੇ ਦੁਕਾਨਦਾਰ ਅਤੇ ਸੈਲਾਨੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

ਕਈ ਲੋਕ ਆਪਣੇ ਪਰਿਵਾਰ ਨਾਲ ਉੱਥੇ ਘੁੰਮਣ ਆਏ ਸਨ। ਘਟਨਾ ਵਾਲੀ ਥਾਂ ਦੇ ਨੇੜਲੇ ਇਲਾਕੇ ਕਾਸਿਮਪਾਸਾ ਪੁਲਿਸ ਸਟੇਸ਼ਨ ਨੇ ਰਾਇਟਰਜ਼ ਨੂੰ ਦੱਸਿਆ ਕਿ ਪੁਲਿਸ ਘਟਨਾ ਵਾਲੀ ਤਾਂ ਲਈ ਰਵਾਨਾ ਹੋ ਗਈ।

ਸਥਾਨਕ ਮੀਡੀਆ ਨੇ ਕਿਹਾ ਹੈ ਕਿ ਪੁਲਿਸ ਇੰਸਪੈਕਟਰ ਉੱਥੇ ਪਹੁੰਚ ਗਏ ਸਨ। ਤੁਰਕੀ ਰੈਡ ਕ੍ਰਿਸੈਂਟ ਨੇ ਕਿਹਾ ਕਿ ਸਥਾਨਕ ਹਸਪਤਾਲਾਂ ਨੂੰ ਬਲੱਡ ਸਟਾਕ ਭੇਜਿਆ ਜਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)