'ਮੇਰੇ ਪੁੱਤ ਦੀ ਸਾਰੀ ਜ਼ਮੀਨ ਵਿੱਕ ਗਈ, ਹੁਣ ਉਹ ਬੇਕਾਰ ਹੋ ਗਿਆ'

ਵੀਡੀਓ ਕੈਪਸ਼ਨ, 'ਮੇਰੇ ਪੁੱਤ ਦੀ ਸਾਰੀ ਜ਼ਮੀਨ ਵਿੱਕ ਗਈ, ਹੁਣ ਉਹ ਬੇਕਾਰ ਹੋ ਗਿਆ'
'ਮੇਰੇ ਪੁੱਤ ਦੀ ਸਾਰੀ ਜ਼ਮੀਨ ਵਿੱਕ ਗਈ, ਹੁਣ ਉਹ ਬੇਕਾਰ ਹੋ ਗਿਆ'
ਪ੍ਰਕਾਸ਼ਿਤ

ਅਮਰੀਕਾ ਵਿੱਚ ਬਿਨਾਂ ਦਸਤਾਵੇਜ਼ਾਂ ਤੋਂ ਰਹਿ ਰਹੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਦੀ ਫੌਜ ਦਾ ਜਹਾਜ਼ ਬੀਤੇ ਦਿਨ 5 ਫਰਵਰੀ ਨੂੰ ਅੰਮ੍ਰਿਤਸਰ ਲੈ ਕੇ ਪੁੱਜਾ ਹੈ। ਇਨ੍ਹਾਂ ਵਿੱਚ ਕਈ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਹਨ।

ਡੌਨਲਡ ਟਰੰਪ ਦੀ ਇਸ ਕਾਰਵਾਈ ਦੀ ਜਿੱਥੇ ਨਿੰਦਾ ਕੀਤੀ ਜਾ ਰਹੀ ਹੈ, ਉਥੇ ਹੀ ਆਪਣੇ ਬੱਚਿਆਂ ਨੂੰ ਅਮਰੀਕਾ ਭੇਜਣ ਵਾਲੇ ਪਰਿਵਾਰ ਸਹਿਮੇ ਹੋਏ ਹਨ।

ਉਧਰ ਕੁਰੂਕਸ਼ੇਤਰ ਜ਼ਿਲ੍ਹੇ ਦੇ ਪੰਜਾਬ ਸਰਹੱਦ ਨਾਲ ਲੱਗਦੇ ਇੱਕ ਪਿੰਡ ਦੇ ਖੁਸ਼ਪ੍ਰੀਤ ਸਿੰਘ ਵੀ 6 ਮਹੀਨੇ ਪਹਿਲਾਂ 45 ਲੱਖ ਖਰਚ ਗਏ ਅਮਰੀਕਾ ਵੱਲ ਤੁਰੇ ਸਨ।

18 ਸਾਲ ਖੁਸ਼ਪ੍ਰੀਤ ਸਿੰਘ ਦੇ ਪਿਤਾ ਨੇ ਆਪਣੀ ਜ਼ਮੀਨ, ਘਰ, ਪਸ਼ੂ ਸਭ ʼਤੇ ਲੋਨ ਲੈ ਕੇ ਉਨ੍ਹਾਂ ਨੂੰ ਅਮਰੀਕਾ ਭੇਜਿਆ ਸੀ ਪਰ ਉਹ ਵਾਪਸ ਆਏ ਭਾਰਤੀ ਵਿੱਚ ਸ਼ਾਮਲ ਹਨ।

ਖੁਸ਼ਪ੍ਰੀਤ ਸਿੰਘ ਦੱਸਦੇ ਹਨ ਕਿ ਉਹ 22 ਜਨਵਰੀ ਨੂੰ ਸਰਹੱਦ ਪਾਰ ਕਰ ਗਏ ਸਨ ਅਤੇ 2 ਫਰਵਰੀ ਨੂੰ ਉਨ੍ਹਾਂ ਵਾਪਸ ਭੇਜ ਦਿੱਤਾ ਸੀ।

ਪਿਆਕ ਕੌਰ

ਹਰਿਆਣਾ ਦੇ ਕੁਰੂਕਸ਼ੇਤਰ ਦੇ ਰਹਿਣ ਵਾਲੇ ਰੌਬਿਨ ਹਾਂਡਾ ਵੀ ਅਮਰੀਕਾ ਦੇ ਸੁਪਨੇ ਸਜਾ ਕੇ 7 ਮਹੀਨੇ ਪਹਿਲਾਂ ਅਮਰੀਕਾ ਲਈ ਰਵਾਨਾ ਹੋਏ ਸਨ।

ਉਹ ਵੀ ਬੀਤੇ ਦਿਨ ਵਾਪਸ ਭੇਜ ਦਿੱਤੇ ਗਏ ਹਨ। ਹਾਂਡਾ ਨੇ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੈ ਅਤੇ ਚੰਗੇ ਭਵਿੱਖ ਦੀ ਭਾਲ ਵਿੱਚ ਅਮਰੀਕਾ ਦਾ ਰੁਖ਼ ਕੀਤਾ ਸੀ।

ਰਿਪੋਰਟ:ਕਮਲ ਸੈਣੀ, ਗੁਰਮਿੰਦਰ ਗਰੇਵਾਲ, ਪਰਦੀਪ ਸ਼ਰਮਾ , ਐਡਿਟ: ਗੁਰਕਿਰਤਪਾਲ ਸਿੰਘ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)