ਗੁਰਦਾਸਪੁਰ: ਐੱਨਆਰਆਈ ਨੇ ਸਰਕਾਰੀ ਸਕੂਲ 'ਤੇ ਲਗਾਏ ਡੇਢ ਕਰੋੜ ਰੁਪਏ
ਗੁਰਦਾਸਪੁਰ: ਐੱਨਆਰਆਈ ਨੇ ਸਰਕਾਰੀ ਸਕੂਲ 'ਤੇ ਲਗਾਏ ਡੇਢ ਕਰੋੜ ਰੁਪਏ
ਪ੍ਰਕਾਸ਼ਿਤ
ਇਹ ਸ਼ਾਨਦਾਰ ਸਕੂਲ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨੜਾਵਾਲੀ ਦਾ। ਸਕੂਲ ਹੈ ਤਾਂ ਸਰਕਾਰੀ ਪਰ ਮਾਤ ਵੱਡੇ-ਵੱਡੇ ਨਿੱਜੀ ਸਕੂਲਾਂ ਨੂੰ ਦਿੰਦਾ ਹੈ।
ਇਸ ਸਕੂਲ ਦੀ ਨੁਹਾਰ ਬਦਲਣ ਦਾ ਸਿਹਰਾ ਜਾਂਦਾ ਹੈ ਇਸੇ ਸਕੂਲ ਵਿੱਚ ਪੜ੍ਹੇ ਇੱਕ ਵਿਦਿਆਰਥੀ ਕੁਲਜੀਤ ਸਿੰਘ ਗੋਸਲ ਨੂੰ। ਜੋ ਅੱਜਕੱਲ੍ਹ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ।
1996 ਵਿੱਚ ਆਸਟਰੇਲੀਆ ਗਏ ਕੁਲਜੀਤ ਸਿੰਘ ਨੇ ਆਪਣੇ ਸਕੂਲ ਨੂੰ ਇਸ ਮੁਕਾਮ ਉੱਤੇ ਪਹੁੰਚਾਉਣ ਦਾ ਸੁਪਨਾ ਵੇਖਿਆ ਸੀ, ਜੋ ਆਖ਼ਰਕਾਰ ਹਕੀਕਤ ਵਿੱਚ ਬਦਲ ਗਿਆ ਤੇ ਇਸਦੇ ਲਈ ਉਨ੍ਹਾਂ ਨੇ ਡੇਢ ਕਰੋੜ ਰੁਪਏ ਖਰਚ ਕੀਤੇ ਹਨ।
ਰਿਪੋਰਟ- ਗੁਰਪ੍ਰੀਤ ਚਾਵਲਾ ਐਡਿਟ- ਰਾਜਨ ਪਪਨੇਜਾ



