ਯੂਕੇ 'ਚ ਉਸਾਰੀ ਵਾਲੀਆਂ ਥਾਵਾਂ 'ਤੇ ਦਸਤਾਰ ਪਹਿਨਣ ਦੀ ਲੜਾਈ ਲੜਨ ਅਤੇ ਜਿੱਤਣ ਵਾਲੇ ਪਰਿਵਾਰ ਦੀ ਕਹਾਣੀ

ਜਗਜੀਤ ਸਿੰਘ ਰਿਆਤ
ਤਸਵੀਰ ਕੈਪਸ਼ਨ, ਜਗਜੀਤ ਸਿੰਘ ਰਿਆਤ 1988 ਵਿੱਚ ਇੱਕ ਸਫਲ ਮੁਹਿੰਮ ਦਾ ਹਿੱਸਾ ਰਹੇ ਹਨ, ਜਿਸ ਕਾਰਨ ਯੂਕੇ 'ਚ ਵੱਸਦੇ ਸਿੱਖਾਂ ਨੂੰ ਕੰਮ ਕਰਨ ਵਾਲੀਆਂ ਥਾਵਾਂ 'ਤੇ ਸੁਰੱਖਿਆ ਹੈਲਮੇਟ ਦੀ ਬਜਾਏ ਦਸਤਾਰ ਪਹਿਨਣ ਦੀ ਇਜਾਜ਼ਤ ਮਿਲੀ।
    • ਲੇਖਕ, ਰੌਬ ਟੇਲਰ ਅਤੇ ਜੇਸ ਵਾਰਨ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਲੰਡਨ ਵਿੱਚ ਹਾਰਡਵੇਅਰ ਕਾਰੋਬਾਰ ਦੇ ਮਾਲਕ ਜਗਜੀਤ ਸਿੰਘ ਰਿਆਤ ਨੇ ਪੁਰਾਣਾ ਸਮਾਂ ਯਾਦ ਕਰਦਿਆਂ ਕਹਿੰਦੇ ਹਨ, "ਪੰਗ ਬਨ੍ਹਣ ਵਾਲੇ ਵਿਅਕਤੀ ਲਈ ਬਿਲਡਿੰਗ ਸਾਈਟ 'ਤੇ ਨੌਕਰੀ ਹਾਸਲ ਕਰਨਾ ਔਖਾ ਸੀ ਕਿਉਂਕਿ ਉੱਥੇ ਸਿਰਫ਼ ਪੱਗ ਬੰਨ ਕੇ ਕੰਮ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਸੀ।"

ਹੁਣ ਆਪਣੀ ਰਿਟਾਇਰਮੈਂਟ ਨੇੜੇ ਰਿਆਤ ਬੀਤੇ ਸਮੇਂ ਨੂੰ ਯਾਦ ਕਰ ਰਹੇ ਹਨ।

ਜਗਜੀਤ ਸਿੰਘ ਰਿਆਤ ਨੇ ਦੱਸਿਆ ਕਿ ਉਹਨਾਂ ਨੇ ਕਿਵੇਂ ਕੰਮ ਕਰਨ ਵਾਲੀਆਂ ਥਾਵਾਂ 'ਤੇ ਧਾਰਮਿਕ ਆਜ਼ਾਦੀ ਦੀ ਵਕਾਲਤ ਕਰਕੇ ਬਰਤਾਨੀਆ ਦੇ ਇਤਿਹਾਸ ਵਿੱਚ ਸਿੱਖਾ ਦੀ ਧਾਰਮਿਕ ਆਜ਼ਾਦੀ ਦਾ ਰਾਹ ਪੱਧਰਾ ਕਰਨ 'ਚ ਮਦਦ ਕੀਤੀ ਸੀ।

ਉਹ 1988 ਵਿੱਚ ਉੱਠੀ ਇੱਕ ਸਫਲ ਮੁਹਿੰਮ ਦਾ ਹਿੱਸਾ ਸਨ।

ਇਸ ਮੁਹਿੰਮ ਕਰਕੇ ਹੀ ਸਿੱਖਾਂ ਨੂੰ ਕੰਮ ਕਰਨ ਵਾਲੀਆਂ ਥਾਵਾਂ 'ਤੇ ਸੁਰੱਖਿਆ ਹੈਲਮੇਟ ਦੀ ਬਜਾਏ ਦਸਤਾਰ ਪਹਿਨਣ ਦੀ ਇਜਾਜ਼ਤ ਮਿਲੀ ਸੀ।

ਲੰਡਨ ਵੈਸਟ 'ਚ ਪੰਜ ਦਹਾਕੇ ਲੰਬਾ ਵਪਾਰ ਕਰਨ ਮਗਰੋਂ, 23 ਨਵੰਬਰ ਨੂੰ ਉਨ੍ਹਾਂ ਵਲੋਂ ਆਪਣਾ ਪਰਿਵਾਰਕ ਕਾਰੋਬਾਰ ਬੰਦ ਕਰ ਦਿੱਤਾ ਗਿਆ।

ਉਨ੍ਹਾਂ ਦਾ ਸਟੋਰ 'ਐੱਮ ਐੱਸ ਰਿਆਤ ਐਂਡ ਸੰਨਜ਼' ਵਜੋਂ ਜਾਣਿਆ ਜਾਂਦਾ ਸੀ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸਿੱਖ ਪਛਾਣ ਕਾਇਮ ਰੱਖਣ ਲਈ ਲੜੀ ਕਾਨੂੰਨੀ ਲੜ੍ਹਾਈ

ਇਸ ਮੁਹਿੰਮ ’ਦੌਰਾਨ ਰਿਆਤ ਨੇ ਆਪਣੇ ਪਿਤਾ ਮਹਿੰਦਰ ਸਿੰਘ ਰਿਆਤ ਨਾਲ ਕੰਮ ਕੀਤਾ
ਤਸਵੀਰ ਕੈਪਸ਼ਨ, ਇਸ ਮੁਹਿੰਮ ’ਦੌਰਾਨ ਰਿਆਤ ਨੇ ਆਪਣੇ ਪਿਤਾ ਮਹਿੰਦਰ ਸਿੰਘ ਰਿਆਤ ਨਾਲ ਕੰਮ ਕੀਤਾ

ਜਗਜੀਤ ਸਿੰਘ ਰਿਆਤ ਦੱਸਦੇ ਹਨ, "ਇਹ ਕਾਰੋਬਾਰ ਮੇਰੇ ਪਿਤਾ ਵੱਲੋਂ ਸ਼ੁਰੂ ਕੀਤਾ ਗਿਆ ਸੀ। ਉਹ 1956 ਵਿੱਚ ਅਫ਼ਰੀਕਾ ਤੋਂ ਯੂਕੇ ਆਏ ਸਨ।"

ਉਹ ਕਹਿੰਦੇ ਹਨ, "1960 'ਚ ਅਸੀਂ ਵੀ ਉਨ੍ਹਾਂ ਕੋਲ ਆ ਗਏ ਅਤੇ ਫਿਰ ਅਸੀਂ ਇਕੱਠੇ ਕੰਮ ਕੀਤਾ। ਅਸੀਂ ਇੱਕ ਨਿਰਮਾਣ ਕੰਪਨੀ ਸ਼ੁਰੂ ਕੀਤੀ।"

ਰਿਆਤ ਮੁਤਾਬਕ, "ਪੱਗ ਬੰਨ ਕੇ ਬਿਲਡਿੰਗ ਸਾਈਟ ਯਾਨੀ ਉਸਾਰੀ ਵਾਲੀ ਥਾਂ 'ਤੇ ਨੌਕਰੀ ਹਾਸਲ ਕਰਨਾ ਮੁਸ਼ਕਲ ਸੀ, ਕਿਉਂਕਿ ਉੱਥੇ ਪੱਗ ਬੰਨ ਕੇ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ। ਅਜੇਹੀ ਥਾਂ 'ਤੇ ਕੰਮ ਕਰਨ ਲਈ 'ਹਾਰਡ ਹੈਟ' ਪਾਉਣਾ ਲਾਜ਼ਮੀ ਹੁੰਦਾ ਸੀ।"

ਉਹਨਾਂ ਅਨੁਸਾਰ, "ਇਸ ਕਾਨੂੰਨ ਨੂੰ ਬਦਲਾਉਣ ਲਈ ਮੇਰੇ ਪਿਤਾ ਈਲਿੰਗ ਤੋਂ ਕੰਜ਼ਰਵੇਟਿਵ ਕਲੱਬ ਦੇ ਨਾਲ ਥੈਚਰ ਅਤੇ ਵਿਲੀਅਮ ਵ੍ਹਾਈਟਲਾਅ ਨੂੰ ਮਿਲਣ ਲਈ ਸੰਸਦ ਦੇ ਸਦਨਾਂ ਵਿੱਚ ਗਏ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਸਿੱਖ ਧਰਮ 'ਚ ਪੱਗ ਬਣਨਾ ਲਾਜ਼ਮੀ ਹੁੰਦਾ ਹੈ।"

ਉਹ ਕਹਿੰਦੇ ਹਨ, "ਇਹ ਇੱਕ ਸਿੱਖ ਦੀ ਪਛਾਣ ਹੁੰਦੀ ਹੈ।"

ਰਿਆਤ ਅੱਗੇ ਦੱਸਦੇ ਹਨ ਕਿ ਉਨ੍ਹਾਂ ਨੇ ਇਸ ਮੁਹਿੰਮ ਵਿੱਚ ਆਪਣੇ ਪਿਤਾ ਮਹਿੰਦਰ ਸਿੰਘ ਰਿਆਤ ਦਾ ਸਾਥ ਦਿੱਤਾ।

ਉਹ ਕਹਿੰਦੇ ਹਨ, "ਕਾਨੂੰਨ ਬਦਲਵਾਉਣਾ ਇੱਕ ਵੱਡੀ ਉਪਲੱਭਦੀ ਸੀ। ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਇਸ ਮੁਹਿੰਮ ਸਦਕੇ ਸਿੱਖਾਂ ਨੂੰ ਕੰਮ ਕਰਨ ਵਾਲੀਆਂ ਥਾਵਾਂ 'ਤੇ ਦਸਤਾਰ ਸਜਾਉਣ ਦੀ ਆਜ਼ਾਦੀ ਮਿਲੀ।"

"ਮੈਨੂੰ ਮਾਣ ਹੈ ਕਿ ਮੇਰਾ ਪਰਿਵਾਰ ਬਰਤਾਨਵੀ ਕਾਨੂੰਨ ਨੂੰ ਬਦਲਣ ਵਾਲੀ ਇਸ ਮੁਹਿੰਮ ਦਾ ਹਿੱਸਾ ਸੀ।"

ਦਸਤਾਰ ਦੀ ਤਾਕਤ

ਰਿਆਤ
ਤਸਵੀਰ ਕੈਪਸ਼ਨ, ਰਿਆਤ ਦਾ ਕਹਿਣਾ ਹੈ ਕਿ ਮੁਹਿੰਮ 'ਚ ਉਨ੍ਹਾਂ ਦੇ ਪਰਿਵਾਰ ਦੀ ਸ਼ਮੂਲੀਅਤ 'ਤੇ ਉਨ੍ਹਾਂ ਨੂੰ ਮਾਣ ਹੈ

1989 ਤੋਂ ਬਾਅਦ ਦਸਤਾਰਧਾਰੀ ਸਿੱਖਾਂ ਲਈ ਉਸਾਰੀ ਵਾਲੀਆਂ ਥਾਵਾਂ 'ਤੇ ਸਿਰ ਉਪਰ ਸੁਰੱਖਿਆ ਲਈ ਹੈਲਮੇਟ ਪਾਉਣਾ ਕਾਨੂੰਨੀ ਤੌਰ 'ਤੇ ਲਾਜ਼ਮੀ ਨਹੀਂ ਰਿਹਾ।

ਇਸ ਦੇ ਨਾਲ 2015 'ਚ ਆਏ ਡੀਰੈਗੂਲੇਸ਼ਨ ਬਿੱਲ ਦੀ ਇੱਕ ਧਾਰਾ ਨੇ ਰੁਜ਼ਗਾਰ ਐਕਟ ਵਿੱਚ ਮੌਜੂਦ ਇਸ ਛੋਟ ਨੂੰ ਬਾਕੀ ਸਾਰੇ ਕਾਰਜ ਸਥਾਨਾਂ 'ਚ ਵੀ ਲਾਗੂ ਕਰਵਾ ਦਿੱਤਾ।

ਇਸਦਾ ਮਤਲਬ ਸੀ ਕਿ ਜੇਕਰ ਕਿਸੇ ਵਿਅਕਤੀ ਨੂੰ ਸਿਰ ਦੀ ਸੁਰੱਖਿਆ ਨਾ ਪਹਿਨਣ ਕਾਰਨ ਸੱਟਾਂ ਲੱਗੀਆਂ ਤਾਂ ਮਾਲਕਾਂ ਨੂੰ ਸੀਮਤ ਦੇਣਦਾਰੀ ਵਧਾ ਕੇ ਕਾਨੂੰਨੀ ਤੌਰ 'ਤੇ ਸੁਰੱਖਿਅਤ ਕੀਤਾ ਗਿਆ ਸੀ।

ਯੂਕੇ 'ਚ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਵੀ ਹੈਲਮਟ ਪਾਉਣ ਤੋਂ ਛੋਟ ਹੈ।

ਐੱਮ ਐੱਸ ਰਿਆਤ ਐਂਡ ਸੰਨਜ਼ ਦੇ ਇੱਕ ਗਾਹਕ ਜੋਗਾ ਸਿੰਘ ਜੁਟਲੀ ਦਾ ਕਹਿਣਾ ਹੈ, "ਅਸੀਂ ਯੂਕੇ ਸਮਾਜ ਦਾ ਹਿੱਸਾ ਹਾਂ, ਅਤੇ ਯੂਕੇ ਸਮਾਜ ਨੇ ਸਿੱਖ ਧਰਮ ਨੂੰ ਮਾਨਤਾ ਦਿੱਤੀ ਹੈ।"

ਉਹ ਕਹਿੰਦੇ, "ਇਸ ਦਾ ਮਤਲਬ ਹੈ ਕਿ ਮੈਂ, ਮੇਰੇ ਬੱਚੇ ਅਤੇ ਉਨ੍ਹਾਂ ਦੇ ਬੱਚੇ ਹੁਣ ਹਰ ਜਗ੍ਹਾ ਪੱਗ ਬੰਨ੍ਹ ਕੇ ਜਾ ਸਕਦੇ ਹਨ। ਸਾਈਕਲ ਜਾਂ ਮੋਟਰਸਾਈਕਲ ਚਲਾਉਣ ਲਈ ਸਾਨੂੰ ਹੈਲਮੇਟ ਪਹਿਨਣ ਦੀ ਲੋੜ ਨਹੀਂ, ਇਸ ਸਭ ਦੇ ਲਈ ਅਸੀਂ ਆਪਣੇ ਬਜ਼ੁਰਗਾਂ ਦੇ ਧੰਨਵਾਦੀ ਹਾਂ। "

ਜੋਗਾ ਸਿੰਘ ਜਟਲੀ ਦਾ ਕਹਿਣਾ ਹੈ ਕਿ ਕਾਨੂੰਨ 'ਚ ਤਬਦੀਲੀ ਦਾ ਮਤਲਬ ਸਿੱਖ ਧਰਮ ਨੂੰ ਮਾਨਤਾ ਮਿਲਣਾ ਹੈ
ਤਸਵੀਰ ਕੈਪਸ਼ਨ, ਜੋਗਾ ਸਿੰਘ ਜੁਟਲੀ ਦਾ ਕਹਿਣਾ ਹੈ ਕਿ ਕਾਨੂੰਨ 'ਚ ਤਬਦੀਲੀ ਦਾ ਮਤਲਬ ਸਿੱਖ ਧਰਮ ਨੂੰ ਮਾਨਤਾ ਮਿਲਣਾ ਹੈ

ਹੈਨਵੈਲ 'ਚ ਯਾਦ ਕੀਤੇ ਜਾਣਗੇ 'ਰਿਆਤ ਐਂਡ ਸੰਨਜ਼'

ਲੱਗਭਗ 50 ਸਾਲ ਵਪਾਰ ਕਰਨ ਤੋਂ ਬਾਅਦ ਜਗਜੀਤ ਸਿੰਘ ਰਿਆਤ ਨੇ ਆਪਣਾ ਪਰਿਵਾਰਕ ਕਾਰੋਬਾਰ ਵੇਚਣ ਦਾ ਫੈਸਲਾ ਲਿਆ ਹੈ।

ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੇ 1970 ਦੇ ਦਹਾਕੇ ਤੋਂ ਇਸ ਸਟੋਰ ਰਾਹੀਂ ਉੱਥੇ ਵੱਸਦੇ ਭਾਈਚਾਰੇ ਦੀ ਸੇਵਾ ਕੀਤੀ ਹੈ।

ਰਿਆਤ ਦੀ ਯੋਜਨਾ ਹੈ ਕਿ ਆਪਣੀ ਰਿਟਾਇਰਮੈਂਟ ਦਾ ਸਮਾਂ ਪਰਿਵਾਰ ਨਾਲ ਬਿਤਾਇਆ ਜਾਵੇ।

ਸਟੀਫਨ ਬ੍ਰਾਊਨ ਰਿਆਤ ਦੇ ਸਟੋਰ ਦੇ ਇੱਕ ਗਾਹਕ ਹਨ ਅਤੇ ਉਥੋਂ ਦੇ ਇੱਕ ਸਥਾਨਕ ਕਾਰੋਬਾਰ ਦੇ ਮਾਲਕ ਕਹਿੰਦੇ ਹਨ।

ਉਹ ਕਹਿੰਦੇ ਹਨ, "ਜਦੋਂ ਵੀ ਮੈਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਸੀ, ਜਿਵੇਂ ਐਲਨ ਕੀਜ਼ ਦਾ ਸੈੱਟ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼, ਤਾਂ ਉਹ ਮਿਸਟਰ ਰਿਆਤ ਕੋਲੋਂ ਮਿਲ ਜਾਂਦੀ ਸੀ।"

ਸਟੀਫਨ ਬ੍ਰਾਊਨ ਮੁਤਾਬਕ, "ਉਨ੍ਹਾਂ ਦੇ ਚਹਿਰੇ ਦੇ ਹਮੇਸ਼ਾ ਮੁਸਕਾਨ ਰਹਿੰਦੀ ਹੈ। ਹੈਨਵੈਲ 'ਚ ਉਹ ਹਮੇਸ਼ਾ ਯਾਦ ਕੀਤੇ ਜਾਣਗੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)