ਜਦੋਂ ਪੈਪਸੂ ਦੇ ਸੀਐੱਮ ਦੇ 100 ਰੁਪਏ ਨੇ ਮੁਹੰਮਦ ਸਦੀਕ ਦੀ ਜ਼ਿੰਦਗੀ ਬਦਲੀ
ਮੁਹੰਮਦ ਸਦੀਕ ਉਨ੍ਹਾਂ ਚੋਣਵੇਂ ਕਲਾਕਾਰਾਂ ਵਿੱਚੋਂ ਹਨ ਜਿਨ੍ਹਾਂ ਨੇ ਕਰੀਬ ਪੰਜ ਦਹਾਕਿਆਂ ਤੱਕ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ ਹੈ।
ਉਮਰ ਦੇ 80 ਸਾਲ ਪਾਰ ਕਰ ਚੁੱਕੇ ਮੁਹੰਮਦ ਸਦੀਕ ਹਾਲੇ ਵੀ ਅਖਾੜੇ ਲਗਾਉਂਦੇ ਹਨ। ਸਿਆਸਤ ਵਿੱਚ ਆਏ ਪਰ ਉਨ੍ਹਾਂ ਅੰਦਰਲਾ ਕਲਾਕਾਰ ਹਾਲੇ ਵੀ ਜਿਉਂਦਾ ਹੈ।
ਦੋਰਾਹੇ ਨੇੜੇ ਪਿੰਡ ਰਾਮਪੁਰ ਕੁਟਾਣੀ ਵਿੱਚ ਜੰਮੇ ਸਦੀਕ ਨੇ ਬਚਪਨ ਕੁੱਪ ਕਲਾਂ ਵਿੱਚ ਗੁਜ਼ਾਰਿਆ।
ਆਪਣੇ ਬਚਪਨ ਦੇ ਘਰ ਨੂੰ ਯਾਦ ਕਰਦਿਆਂ ਮੁਹੰਮਦ ਸਦੀਕ ਕਹਿੰਦੇ ਹਨ, “ਕੱਚਾ ਕੋਠਾ ਸੀ ਜਿਹੜਾ ਗਰਮੀਆਂ ਵਿੱਚ ਠੰਢਾ ਰਹਿੰਦਾ ਸੀ ਅਤੇ ਸਿਆਲਾਂ ਵਿੱਚ ਨਿੱਘਾ ਰਹਿੰਦਾ ਸੀ। ਗਰੀਬੀ ਜ਼ਰੂਰ ਸੀ, ਪਰ ਅਸੀਂ ਖੁਸ਼ ਰਹਿੰਦੇ ਸੀ।”

ਸਦੀਕ ਦੇ ਪਿਤਾ ਮਿਲਟਰੀ ਦੀ ਇੱਕ ਡਰਾਮਾ ਯੁਨਿਟ ਵਿੱਚ ਕੰਮ ਕਰਦੇ ਸੀ।
ਸਦੀਕ ਨੂੰ ਪੰਜ ਕੁ ਸਾਲ ਉਮਰ ਵਿੱਚ ਚੇਚਕ ਹੋਈ ਉਨ੍ਹਾਂ ਦਿਨਾਂ ਬਾਰੇ ਸਦੀਕ ਦੱਸਦੇ ਹਨ, “ਜਦੋਂ ਤੱਕ ਮੈਂ ਠੀਕ ਨਾ ਹੋਇਆ, ਮੇਰੀ ਮਾਂ ਰਾਤ ਨੂੰ ਸੌਂਦੀ ਨਹੀਂ ਸੀ ਹੁੰਦੀ ਤੇ ਸਾਰੀ ਰਾਤ ਅਰਦਾਸਾਂ ਕਰਦੀ ਸੀ। ਮੈਨੂੰ ਮਾਂ ਦੀ ਦੁਆ ਲੱਗ ਗਈ ਅਤੇ ਮੈਂ ਠੀਕ ਹੋ ਗਿਆ।”
ਸਦੀਕ ਹੁਰੀਂ ਤਿੰਨ ਭਰਾ ਅਤੇ ਤਿੰਨ ਭੈਣਾਂ ਸੀ। ਸਦੀਕ ਸਭ ਤੋਂ ਵੱਡੇ ਸਨ, ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਰਕੇ ਜ਼ਿੰਮੇਵਾਰੀ ਉਨ੍ਹਾਂ ਸਿਰ ਸੀ ਤੇ ਉਹ ਦਸਵੀਂ ਤੱਕ ਦੀ ਪੜ੍ਹਾਈ ਵੀ ਪੂਰੀ ਨਾ ਕਰ ਸਕੇ।
ਮੁਹੰਮਦ ਸਦੀਕ ਦਾ ਪੂਰਾ ਇੰਟਰਵਿਊ ਵੇਖੋ ਇਸ ਲਿੰਕ ਉੱਤੇ ਕਲਿੱਕ ਕਰੋ।
ਰਿਪੋਰਟ- ਨਵਦੀਪ ਕੌਰ ਗਰੇਵਾਲ, ਸ਼ੂਟ- ਮਯੰਕ ਮੋਂਗੀਆ, ਐਡਿਟ- ਰਾਜਨ ਪਪਨੇਜਾ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)



