ਨਕੋਦਰ ਕਾਂਡ ਦੌਰਾਨ ਮਾਰੇ ਗਏ ਕਾਰੋਬਾਰੀ ਨੂੰ ਕਿੱਥੋਂ ਆਉਂਦੇ ਸਨ ਫੋਨ 'ਆਪ' ਵਿਧਾਇਕਾ ਦਾ ਖੁਲਾਸਾ
ਨਕੋਦਰ ਕਾਂਡ ਦੌਰਾਨ ਮਾਰੇ ਗਏ ਕਾਰੋਬਾਰੀ ਨੂੰ ਕਿੱਥੋਂ ਆਉਂਦੇ ਸਨ ਫੋਨ 'ਆਪ' ਵਿਧਾਇਕਾ ਦਾ ਖੁਲਾਸਾ
ਪ੍ਰਕਾਸ਼ਿਤ
7 ਦਸੰਬਰ ਦੀ ਰਾਤ ਨਕੋਦਰ ਵਿੱਚ ਕੱਪੜਾ ਵਪਾਰੀ ਭੁਪਿੰਦਰ ਸਿੰਘ ਟਿੰਮੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਦੌਰਾਨ, ਟਿੰਮੀ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਕਾਂਸਟੇਬਲ ਮਨਦੀਪ ਸਿੰਘ ਦੀ ਵੀ ਜਵਾਬ ਕਾਰਵਾਈ ਵਿੱਚ ਗੋਲੀ ਲੱਗਣ ਤੋਂ ਬਾਅਦ ਮੌਤ ਹੋ ਗਈ ਸੀ।
ਇਨ੍ਹਾਂ ਦੋ ਕਤਲਾਂ ਤੋਂ ਬਾਅਦ ਨਾ ਸਿਰਫ਼ ਨਕੋਦਰ ਬਲਕਿ ਪੂਰੇ ਪੰਜਾਬ ਵਿੱਚ ਕਾਰੋਬਾਰੀਆਂ ਅਤੇ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਹੈ।
ਇਸ ਮਾਮਲੇ 'ਚ ਬੀਬੀਸੀ ਪੰਜਾਬੀ ਨੇ ਨਕੋਦਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਇੰਦਰਜੀਤ ਕੌਰ ਨਾਲ ਗੱਲਬਾਤ ਕੀਤੀ।
ਉਨ੍ਹਾਂ ਇਸ ਕਤਲ ਕਾਂਡ ਅਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੇ ਸਵਾਲਾਂ ਉੱਤੇ ਕੀ ਜਵਾਬ ਦਿੱਤੇ, ਇਸ ਵੀਡੀਓ ਵਿੱਚ ਸੁਣੋ।



