You’re viewing a text-only version of this website that uses less data. View the main version of the website including all images and videos.
ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਨਾਲ ਜੁੜਨ ਜਾ ਰਹੀ ਇਹ ਖ਼ਾਸ ਉਬਲਬਧੀ
ਵਿਸ਼ਵ ਹਾਕੀ ਕੱਪ 15 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਨਾਂਅ ਇੱਕ ਖਾਸ ਉਪਲੱਬਧੀ ਜੁੜਨ ਜਾ ਰਹੀ ਹੈ। ਉਹ ਲਗਾਤਾਰ ਦੂਜੀ ਵਾਰ ਵਿਸ਼ਵ ਹਾਕੀ ਕੱਪ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰਨ ਜਾ ਰਹੇ ਹਨ।
ਬੀਬੀਸੀ ਪੰਜਾਬੀ ਦੇ ਪੱਤਰਕਾਰ ਹਰਪਿੰਦਰ ਸਿੰਘ ਟੌਹੜਾ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਮੈਨੂੰ ਖੁਸ਼ੀ ਹੈ ਕਿ ਮੁੜ ਮੈਨੂੰ ਇਹ ਜ਼ਿੰਮੇਵਾਰੀ ਮਿਲੀ ਹੈ। ਕਪਤਾਨੀ ਦੀ ਹਿਸਟਰੀ ਰਿਪੀਟ ਹੋ ਰਹੀ ਹੈ ਪਰ ਮੇਰੇ ਲਈ ਹਿਸਟਰੀ ਉਦੋਂ ਰਿਪੀਟ ਹੋਵੇਗੀ ਜਦੋਂ ਅਸੀਂ ਵਿਸ਼ਵ ਕੱਪ ਜਿੱਤ ਕੇ ਲਿਆਵਾਂਗੇ।"
ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਟਾਰਗੇਟ ਹੈ ਕਿ ਉਹ ਬੈਸਟ ਪ੍ਰਦਰਸ਼ਨ ਕਰਨ ਅਤੇ ਵਿਸ਼ਵ ਕੱਪ ਜਿੱਤ ਕੇ ਲਿਆਉਣ।
ਇਸ ਤੋਂ ਪਹਿਲਾਂ 1975 ਵਿੱਚ ਅਜੀਤ ਪਾਲ ਸਿੰਘ ਦੀ ਕਪਤਾਨੀ ਹੇਠ ਭਾਰਤ ਨੇ ਹਾਕੀ ਦਾ ਵਿਸ਼ਵ ਕੱਪ ਜਿੱਤਿਆ ਸੀ। 51 ਸਾਲਾਂ ਦਾ ਸੋਕਾ ਖਤਮ ਕਰਨ ਲਈ ਭਾਰਤ ਪੂਰੀ ਤਿਆਰੀ ਨਾਲ ਉਤਰੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ