100 ਸਾਲ ਪੁਰਾਣੀ ਸੰਗਰੂਰ ਦੀ ਪਾਣੀ ਵਾਲੀ ਚੱਕੀ ਜੋ ਅੱਜ ਵੀ ਚੱਲ ਰਹੀ

ਵੀਡੀਓ ਕੈਪਸ਼ਨ, 100 ਸਾਲ ਪੁਰਾਣੀ ਸੰਗਰੂਰ ਦੀ ਪਾਣੀ ਵਾਲੀ ਚੱਕੀ ਜੋ ਅੱਜ ਵੀ ਚੱਲ ਰਹੀ
100 ਸਾਲ ਪੁਰਾਣੀ ਸੰਗਰੂਰ ਦੀ ਪਾਣੀ ਵਾਲੀ ਚੱਕੀ ਜੋ ਅੱਜ ਵੀ ਚੱਲ ਰਹੀ
 ਸੰਗਰੂਰ
ਤਸਵੀਰ ਕੈਪਸ਼ਨ, ਸਰਹੰਦ ਫੀਡਰ ਨਹਿਰ ਉੱਪਰ ਬਣੇ ਇਨ੍ਹਾਂ ਘਰਾਟਾਂ 'ਤੇ ਲੋਕ ਹਾਲੇ ਵੀ ਆਟਾ ਪਿਹਾਉਣ ਲਈ ਆਉਂਦੇ ਹਨ
ਪ੍ਰਕਾਸ਼ਿਤ

ਸੰਗਰੂਰ ਜ਼ਿਲ੍ਹੇ ਵਿੱਚ ਪਾਣੀ ਵਾਲੀਆਂ ਇਹ ਚੱਕੀਆਂ ਬ੍ਰਿਟਿਸ਼ ਰਾਜ ਦੇ ਉਨ੍ਹਾਂ ਆਖਰੀ ਪ੍ਰੋਜੈਕਟਾਂ ਵਿਚੋਂ ਇੱਕ ਹਨ ਜੋ ਅੱਜ ਵੀ ਚਾਲੂ ਹਨ।

ਸਰਹੰਦ ਫੀਡਰ ਨਹਿਰ ਉੱਪਰ ਬਣੇ ਇਨ੍ਹਾਂ ਘਰਾਟਾਂ 'ਤੇ ਲੋਕ ਹਾਲੇ ਵੀ ਆਟਾ ਪਿਹਾਉਣ ਲਈ ਆਉਂਦੇ ਹਨ

ਕਰੀਬ ਇੱਕ ਸਦੀ ਬਾਅਦ ਵੀ ਸੂਲਰ ਘਰਾਟ ਦੀਆਂ ਇਹ ਪਾਣੀ ਵਾਲੀਆਂ ਚੱਕੀਆਂ ਆਪਣੇ ਇਤਿਹਾਸ ਦੀ ਬਾਤ ਪਾ ਰਹੀਆਂ ਹਨ।

ਰਤਨ ਲਾਲ ਪਿਛਲੇ 20 ਸਾਲਾਂ ਤੋਂ ਇਹਨਾਂ ਚੱਕੀਆਂ ਨੂੰ ਚਲਾ ਰਹੇ ਹਨ। ਉਹ ਦੱਸਦੇ ਹਨ ਕਿ ਇੱਕ ਸਮਾਂ ਸੀ ਜਦੋਂ ਇੱਥੇ 10 ਤੋਂ 15 ਦਿਨ ਤੱਕ ਵਾਰੀ ਦੀ ਉਡੀਕ ਕਰਨੀ ਪੈਂਦੀ ਸੀ ਪਰ ਹੁਣ ਉਹ ਸਮਾਂ ਨਹੀਂ ਰਿਹਾ।

ਰਿਪੋਰਟ- ਕੁਲਵੀਰ ਸਿੰਘ, ਐਡਿਟ- ਗੁਰਕਿਰਤਪਾਲ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)