ਜਲੰਧਰ ਹਾਦਸਾ : ਜਿਸ ਨੇ ਪੂਰਾ ਟੱਬਰ ਕੀਤਾ ਰਾਖ਼, ਬਾਰੇ ਹੁਣ ਕੀ ਤੱਥ ਪਤਾ ਲੱਗੇ

ਵੀਡੀਓ ਕੈਪਸ਼ਨ, ਜਲੰਧਰ: ਹਾਦਸਾ, ਜਿਸ ਨੇ ਪੂਰਾ ਟੱਬਰ ਕੀਤਾ ਰਾਖ
ਜਲੰਧਰ ਹਾਦਸਾ : ਜਿਸ ਨੇ ਪੂਰਾ ਟੱਬਰ ਕੀਤਾ ਰਾਖ਼, ਬਾਰੇ ਹੁਣ ਕੀ ਤੱਥ ਪਤਾ ਲੱਗੇ
ਪ੍ਰਕਾਸ਼ਿਤ

ਐਤਵਾਰ ਰਾਤ ਜਲੰਧਰ ਵਿੱਚ ਵਾਪਰੇ ਇੱਕ ਹਾਦਸਾ ਲਗਭਗ ਪੂਰਾ ਇੱਕ ਪਰਿਵਾਰ ਹੀ ਤਬਾਹ ਕਰਕੇ ਰੱਖ ਦਿੱਤਾ ਹੈ।

ਜਲੰਧਰ ਦੇ ਅਵਤਾਰ ਨਗਰ ਇਲਾਕੇ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਕਾਰਨ 7 ਵਿੱਚੋਂ 6 ਜੀਆਂ ਦੀ ਮੌਤ ਹੋ ਗਈ ਹੈ, ਇਸ ਦੌਰਾਨ ਪਰਿਵਾਰ ਵਿੱਚ ਸਿਰਫ ਬਜ਼ੁਰਗ ਮਹਿਲਾ ਦੀ ਹੀ ਜਾਨ ਬਚ ਸਕੀ।

ਮਰਨ ਵਾਲਿਆਂ ਵਿੱਚ ਤਿੰਨ ਬੱਚੇ, ਇੱਕ ਜੋੜਾ, ਇੱਕ ਬਜ਼ੁਰਗ ਸਨ... ਮ੍ਰਿਤਕ ਪਰਿਵਾਰ ਦੇ ਘਰ ਨੇੜੇ ਰਹਿਣ ਵਾਲੇ ਲੋਕਾਂ ਨੇ ਹਾਦਸੇ ਬਾਰੇ ਦੱਸਿਆ।

ਘਰ ਵਿੱਚ ਅੱਗ ਕਿਸ ਕਾਰਨ ਲੱਗੀ ਇਸ ਬਾਰੇ ਪੁਲਿਸ ਅਜੇ ਜਾਂਚ ਕਰ ਰਹੀ ਹੈ।

ਉੱਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਰ ਵਿੱਚੋਂ ਸੈਪਲ ਲਏ ਗਏ ਹਨ ਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਲਾਕੇ ਦੇ ਲੋਕਾਂ ਵੱਲੋਂ ਬੇਸ਼ੱਕ ਸਿਵਲ ਹਸਪਤਾਲ ਵਿੱਚ ਸਹੂਲਤ ਨਾ ਮਿਲਣ ਦੀ ਗੱਲ ਆਖੀ ਜਾ ਰਹੀ ਹੈ ਪਰ ਹਸਪਤਾਲ ਪ੍ਰਸ਼ਾਸਨ ਕੁਝ ਹੋਰ ਹੀ ਦਾਅਵਾ ਕਰ ਰਿਹਾ ਹੈ।

ਰਿਪੋਰਟ- ਪ੍ਰਦੀਪ ਸ਼ਰਮਾ

ਐਡਿਟ- ਨਿਮਿਤ ਵਤਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)