ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਇਸ ਹਫ਼ਤੇ ਨਹੀਂ ਪੜ੍ਹ ਸਕੇ

ਬਟਾਲਾ ਦੇ ਨਮਨ ਤੇ ਲਾਹੌਰ ਦੀ ਸ਼ਹਿਲੀਨ

ਤਸਵੀਰ ਸਰੋਤ, GURPREET CHAWLA/BBC

ਤਸਵੀਰ ਕੈਪਸ਼ਨ, ਬਟਾਲਾ ਦੇ ਨਮਨ ਤੇ ਲਾਹੌਰ ਦੀ ਸ਼ਹਿਲੀਨ ਨੇ ਕੁਝ ਦਿਨ ਪਹਿਲਾਂ ਹੀ ਵਿਆਹ ਕਰਵਾਇਆ ਹੈ
ਪ੍ਰਕਾਸ਼ਿਤ

ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਖ਼ਬਰ ਨਹੀਂ ਪੜ੍ਹ ਸਕੇ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਖ਼ਬਰਾਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ।

ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਖ਼ਬਰਾਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।

ਇਸ ਹਫ਼ਤੇ ਬੀਬੀਸੀ ਪੰਜਾਬੀ ਦੀਆਂ ਖ਼ਬਰਾਂ ਵਿੱਚ ਬਟਾਲੇ ਦੇ ਮੁੰਡੇ ਤੇ ਲਾਹੌਰ ਦੀ ਕੁੜੀ ਦੇ ਵਿਆਹ ਦੇ ਚਰਚੇ ਰਹੇ ਅਤੇ ਇਸ ਦੇ ਨਾਲ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਮਾਹਿਰਾਂ ਦੀਆਂ ਫਿਕਰਾਂ ਵੀ ਸੁਰਖ਼ੀਆਂ ਵਿੱਚ ਰਹੀਆਂ।

ਨਮਨ ਦੇ ਨਾਨਕੇ ਤੇ ਸ਼ਹਿਲੀਨ ਦਾ ਪਰਿਵਾਰ ਪਾਕਿਸਤਾਨ ਤੋਂ ਹੈ

ਤਸਵੀਰ ਸਰੋਤ, GURPREET CHAWLA/BBC

ਤਸਵੀਰ ਕੈਪਸ਼ਨ, ਨਮਨ ਦੇ ਨਾਨਕੇ ਤੇ ਸ਼ਹਿਲੀਨ ਦਾ ਪਰਿਵਾਰ ਪਾਕਿਸਤਾਨ ਤੋਂ ਹੈ

ਲਾਹੌਰ ਦੀ ਸ਼ਹਿਲੀਨ ਤੇ ਬਟਾਲੇ ਦਾ ਨਮਨ ਦਾ ਕਿਵੇਂ ਮੇਲ ਹੋਇਆ

ਚੜ੍ਹਦੇ ਪੰਜਾਬ ਦੇ ਨਮਨ ਤੇ ਲਹਿੰਦੇ ਪੰਜਾਬ ਦੀ ਸ਼ਹਿਲੀਨ ਦਾ ਹਾਲ ਹੀ ਵਿੱਚ ਹੋਇਆ ਵਿਆਹ ਖੂਬ ਚਰਚਾ ਵਿੱਚ ਹੈ।

ਗੁਰਦਾਸਪੁਰ ਦੇ ਰਹਿਣ ਵਾਲੇ ਨਮਨ ਅਤੇ ਲਾਹੌਰ ਦੀ ਰਹਿਣ ਵਾਲੀ ਸ਼ਹਿਲੀਨ ਨੇ ਕਈ ਔਕੜਾਂ ਨੂੰ ਪਾਰ ਕਰਦਿਆਂ ਇੱਕ-ਦੂਜੇ ਦਾ ਸਾਥ ਚੁਣਿਆ।

ਇਹ ਕਹਾਣੀ ਹੈ 7 ਸਾਲ ਪਹਿਲਾਂ ਸ਼ੁਰੂ ਹੋਏ ਇੱਕ ਅਜਿਹੇ ਰਿਸ਼ਤੇ ਦੀ, ਜਿਸ ਨੂੰ ਨਾ ਸਰਹੱਦ ਵੱਖ ਕਰ ਸਕੀ ਤੇ ਨਾ ਹੀ ਧਰਮ।

ਮਾਂ ਤੇ ਨਾਨੀ ਨਾਲ ਲਾਹੌਰ ਗਏ ਨਮਨ ਲੂਥਰਾ 2015 ਵਿੱਚ ਸ਼ਹਿਲੀਨ ਨੂੰ ਮਿਲੇ ਤੇ ਹੁਣ 7 ਸਾਲ ਤੋਂ ਵੀ ਵੱਧ ਸਮੇਂ ਬਾਅਦ ਮਈ 2023 ਵਿੱਚ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ।

ਕਿਵੇਂ ਨੇਪਰੇ ਚੜ੍ਹੀ ਇਨ੍ਹਾਂ ਦੀ ਪ੍ਰੇਮ ਕਹਾਣੀ, ਇਸ ਬਾਰੇ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ।

ਪੰਜਾਬ: ਪਿੰਡ ਜਿੱਥੇ ਰੁੱਖ਼ ਲਾਉਣ ਤੇ ਕਿਤਾਬਾਂ ਪੜ੍ਹਨ ਲਈ ਮਿਲਦੇ ਹਨ ਪੈਸੇ,ਪਲਾਸਟਿਕ ਬਦਲੇ ਖੰਡ-ਗੁੜ

ਲਾਇਬ੍ਰੇਰੀ

ਤਸਵੀਰ ਸਰੋਤ, SURINDER MANN/BBC

ਤਸਵੀਰ ਕੈਪਸ਼ਨ, ਪਿੰਡ ਦੀ ਪੰਚਾਇਤ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਨਾਮ ’ਤੇ ਬਣੀ ਇਸ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਣ ਵਾਲਿਆਂ ਦਾ ਮੁਕੰਮਲ ਰਿਕਾਰਡ ਰੱਖਿਆ ਜਾਂਦਾ ਹੈ

ਪੰਜਾਬ ਦੇ ਜ਼ਿਲ੍ਹਾ ਮੋਗਾ ਦਾ ਪਿੰਡ ਰਣਸੀਂਹ ਕਲਾਂ ਕਾਫੀ ਚਰਚਾ ਵਿੱਚ ਹੈ। ਦਰਅਸਲ, ਇਸ ਦਾ ਕਾਰਨ ਪਿੰਡ ਦੀ ਪੰਚਾਇਤ ਵੱਲੋਂ ਲਏ ਜਾ ਰਹੇ ਵਿਕਾਸਮੁਖੀ ਫ਼ੈਸਲੇ ਹਨ।

ਪਿੰਡ ਰਣਸੀਂਹ ਕਲਾਂ ਪਿਛਲੇ ਕੁਝ ਸਾਲਾਂ ਤੋਂ ਮਨੁੱਖਤਾ ਨੂੰ ਸਮਰਪਿਤ ਨਿਵੇਕਲੀਆਂ ਪਿਰਤਾਂ ਪਾਉਣ ਵਿੱਚ ਮੋਹਰੀ ਰਿਹਾ ਹੈ।

ਪਿੰਡ ਦੇ ਸਰਪੰਚ ਪ੍ਰੀਤਇੰਦਰ ਸਿੰਘ ਮਿੰਟੂ ਨੇ ਹੁਣ ਆਪਣੇ ਪਿੰਡ ਵਿੱਚ ਇੱਕ ਵਿਲੱਖਣ ਕਿਸਮ ਦੀ ਲਾਇਬ੍ਰੇਰੀ ਖੋਲ੍ਹਣ ਸਦਕਾ ਮੁੜ ਚਰਚਾ ਵਿੱਚ ਹਨ। ਪੂਰੀ ਕਹਾਣੀ ਲਈ ਇੱਥੇ ਕਲਿੱਕ ਕਰੋ।

ਆਰਟੀਫੀਸ਼ੀਅਲ ਇੰਟੈਲੀਜੈਂਸ

ਤਸਵੀਰ ਸਰੋਤ, STOCK PHOTO

ਕੀ ਹੈ ਅਰਟੀਫ਼ੀਸ਼ੀਅਲ ਇੰਟੈਲੀਜੈਂਸ, ਜਿਸ ਨੂੰ ਬਣਾਉਣ ਵਾਲੇ ਆਪ ਹੀ ਹੁਣ ਇਸ ਤੋਂ ਡਰੇ ਹੋਏ ਹਨ

ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਬਣਾਉਣ ਵਾਲੇ ਹੁਣ ਇਸ ਨੂੰ ਲੈ ਕੇ ਆਪ ਹੀ ਚਿੰਤਾ ਵਿੱਚ ਆ ਗਏ ਹਨ।

ਪਿਛਲੇ ਕੁਝ ਮਹੀਨਿਆਂ ਵਿੱਚ, ਬਾਜ਼ਾਰ ਵਿੱਚ ਕਈ ਏਆਈ ਮਾਡਲ ਪੈਰ ਧਰ ਚੁੱਕੇ ਹਨ ਅਤੇ ਹੁਣ ਇਨ੍ਹਾਂ ਨਾਲ ਸਬੰਧਿਤ ਲੋਕਾਂ ਜਾਂ ਨਿਰਮਾਤਾਵਾਂ ਨੇ ਹੀ ਏਆਈ ਨੂੰ ਲੈ ਕੇ ਖਦਸ਼ੇ ਜਤਾਉਣੇ ਸ਼ੁਰੂ ਕਰ ਦਿੱਤੇ ਹਨ।

ਕਿਸੇ ਨੂੰ ਡਰ ਹੈ ਕਿ ਇਹ ਵੱਡੀ ਗਿਣਤੀ ਵਿੱਚ ਨੌਕਰੀਆਂ ਖਾ ਜਾਵੇਗਾ ਤਾਂ ਕਿਸੇ ਨੂੰ ਡਰ ਹੈ ਕਿ ਇਹ ਪੂਰੀ ਮਨੁੱਖਤਾ ਨੂੰ ਹੀ ਕੰਟਰੋਲ ਕਰ ਲਵੇਗਾ।

ਪਿਛਲੇ ਮਹੀਨੇ, 1,000 ਮਾਹਰਾਂ ਨੇ ਏਆਈ ਡਿਵਲਪਮੈਂਟ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ।

ਇਸ ਦੇ ਲਈ ਉਨ੍ਹਾਂ ਨੇ ਏਆਈ ਦੇ ਸੰਭਾਵੀ ਜੋਖ਼ਮਾਂ ਦਾ ਹਵਾਲਾ ਦਿੱਤਾ ਸੀ ਤੇ ਕਿਹਾ ਸੀ ਕਿ ਏਆਈ ਬਣਾਉਣ ਦੀ ਦੌੜ ਬੇਕਾਬੂ ਹੁੰਦੀ ਜਾ ਰਹੀ ਹੈ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਵਟਸਐਪ: ਅਣਜਾਣੇ ਨੰਬਰਾਂ ਤੋਂ ਵਿਦੇਸ਼ੀ ਕਾਲਾਂ ਕੀ ਤੁਹਾਨੂੰ ਵੀ ਆ ਰਹੀਆਂ?ਇਹ ਹਨ ਕਾਰਨ ਤੇ ਬਚਾਅ

ਭਾਰਤ ਵਿੱਚ ਹਰ ਰੋਜ਼ ਲੱਖਾਂ ਲੋਕਾਂ ਨੂੰ ਵਟਸਐਪ ਕਾਲਾਂ ਆ ਰਹੀਆਂ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਹਰ ਰੋਜ਼ ਲੱਖਾਂ ਲੋਕਾਂ ਨੂੰ ਵਟਸਐਪ ਕਾਲਾਂ ਆ ਰਹੀਆਂ ਹਨ

ਪਿਛਲੇ ਕੁਝ ਦਿਨਾਂ ਤੋਂ, ਕੀ ਤੁਹਾਨੂੰ ਤੁਹਾਡੇ ਵੱਟਸਐਪ ਨੰਬਰ 'ਤੇ ਵਿਦੇਸ਼ੀ ਨੰਬਰਾਂ ਤੋਂ ਕਾਲਾਂ ਆ ਰਹੀਆਂ ਹਨ।

ਜੇਕਰ ਅਜਿਹਾ ਹੈ ਤਾਂ ਤੁਸੀਂ ਇਕੱਲੇ ਨਹੀਂ, ਦੇਸ਼ ਦੇ ਕਰੋੜਾਂ ਲੋਕਾਂ ਨੂੰ ਹਰ ਰੋਜ਼ ਅਜਿਹੇ ਫ਼ੋਨ ਆ ਰਹੇ ਹਨ।

ਪਿਛਲੇ ਕੁਝ ਦਿਨਾਂ ਤੋਂ ਇਹ ਗੱਲ ਇੰਨੀ ਆਮ ਹੋ ਗਈ ਹੈ ਕਿ ਸਰਕਾਰ ਨੇ ਵਟਸਐਪ ਨੂੰ ਨੋਟਿਸ ਭੇਜਣ ਦਾ ਫ਼ੈਸਲਾ ਕੀਤਾ ਹੈ।

ਇਸ ਪੂਰੇ ਵਿਵਾਦ 'ਤੇ ਵਟਸਐਪ ਨੇ ਕਿਹਾ ਹੈ ਕਿ ਉਹ ਸਪੈਮ ਕਾਲਾਂ ਨਾਲ ਨਜਿੱਠਣ ਲਈ ਆਪਣੇ ਬੈਕਐਂਡ ਨੂੰ ਮਜ਼ਬੂਤ ਕਰ ਰਿਹਾ ਹੈ।

ਵੀਰਵਾਰ ਨੂੰ ਮੈਟਾ ਦੀ ਇਸ ਕੰਪਨੀ ਨੇ ਕਿਹਾ ਕਿ ਉਨ੍ਹਾਂ ਨੇ ਸਪੈਮ ਕਾਲਾਂ ਨੂੰ ਘੱਟ ਕਰਨ ਲਈ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਨੂੰ ਬਿਹਤਰ ਬਣਾਇਆ ਹੈ। ਇਸ ਬਾਰੇ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ।

ਮਿੱਠੇ ਦਾ ਸੇਵਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰ ਸਲਾਹ ਦਿੰਦੇ ਹਨ ਕਿ ਇੱਕ ਦਿਨ ਵਿੱਚ ਇੱਕ ਸੀਮਿਤ ਮਾਤਰਾ ਤੋਂ ਵੱਧ ਮਿੱਠੇ ਦਾ ਸੇਵਨ ਨਹੀਂ ਕਰਨਾ ਚਾਹੀਦਾ

ਨੌਨ-ਸ਼ੂਗਰ ਸਵੀਟਨਰਜ਼ ਬਾਰੇ ਕੀ ਹੈ ਵਿਸ਼ਵ ਸਿਹਤ ਸੰਗਠਨ ਦੀ ਚੇਤਾਵਨੀ

ਕੋਈ ਖੁਸ਼ੀ ਦਾ ਮੌਕਾ ਹੋਵੇ ਜਾਂ ਨਾ ਹੋਵੇ, ਮਿੱਠਾ ਖਾਣ ਤੋਂ ਜ਼ਿਆਦਾਤਰ ਲੋਕ ਗੁਰੇਜ਼ ਨਹੀਂ ਕਰਦੇ। ਖ਼ਾਸ ਕਰ ਕੇ ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਅਨੇਕਾਂ ਹੀ ਪ੍ਰਕਾਰ ਦੀਆਂ ਮਠਿਆਈਆਂ ਮਿਲਦੀਆਂ ਹਨ।

ਪਰ ਪਿਛਲੇ ਕੁਝ ਸਮੇਂ ਤੋਂ ਸਿਹਤ ਸਬੰਧੀ ਵਧਦੀਆਂ ਦਿੱਕਤਾਂ ਅਤੇ ਲੋਕਾਂ 'ਚ ਵਧੀ ਜਾਗਰੂਕਤਾ ਨੇ ਕੁਝ ਹੱਦ ਤੱਕ ਮਿੱਠਾ ਖਾਣ ਦੀ ਆਦਤ ਨੂੰ ਪ੍ਰਭਾਵਿਤ ਕੀਤਾ ਹੈ।

ਜ਼ਿਆਦਾ ਮਿੱਠਾ ਖਾਣ ਨਾਲ ਤੁਹਾਡਾ ਭਾਰ ਵਧ ਸਕਦਾ ਹੈ ਅਤੇ ਟਾਈਪ-2 ਡਾਇਬਟੀਜ਼ ਵਰਗੀਆਂ ਦਿੱਕਤਾਂ ਵੀ ਪੈਦਾ ਹੋ ਸਕਦੀਆਂ ਹਨ।

ਹਾਲਾਂਕਿ, ਬਹੁਤ ਸਾਰੇ ਲੋਕ ਡਾਇਬਟੀਜ਼ (ਸ਼ੱਕਰ ਰੋਗ) ਕਾਰਨ ਜਾਂ ਉਂਝ ਹੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਆਮ ਮਿੱਠੇ ਦੀ ਬਜਾਏ ਨੌਨ-ਸ਼ੂਗਰ ਸਵੀਟਨਰਜ਼ ਦਾ ਵੀ ਇਸਤੇਮਾਲ ਕਰਦੇ ਹਨ।

ਨੌਨ-ਸ਼ੂਗਰ ਸਵੀਟਨਰਜ਼ ਦਾ ਅਰਥ ਉਸ ਸਮੱਗਰੀ ਤੋਂ ਹੈ, ਜੋ ਕੁਦਰਤੀ/ ਗੈਰ ਕੁਦਰਤੀ ਤਰੀਕੇ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ, ਜੋ ਖਾਣ ਵਿੱਚ ਤਾਂ ਮਿੱਠੀਆਂ ਹੁੰਦੀਆਂ ਹਨ, ਪਰ ਉਨ੍ਹਾਂ ਵਿੱਚ ਕੈਲਰੀਜ਼ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)