You’re viewing a text-only version of this website that uses less data. View the main version of the website including all images and videos.
ਜਦੋਂ ਸਿੰਧ ਦੀ ਇਸ ਕੁੜੀ ਨੂੰ ਦਿੱਲੀ ਦੇ ਡਾਕਟਰ ਨੇ ਦਿੱਤੀ ਨਵੀਂ ਜ਼ਿੰਦਗੀ
13 ਸਾਲਾ ਅਫਸ਼ੀਨ ਚੱਲ ਫਿਰ ਸਕਦੀ ਹੈ ਤੇ ਥੋੜ੍ਹਾ-ਬਹੁਤ ਬੋਲ ਵੀ ਲੈਂਦੀ ਹੈ। ਇਹ ਕਰਿਸ਼ਮਾ ਹੈ ਦਿੱਲੀ ਦੇ ਅਪੋਲੋ ਹਸਪਤਾਲ ਦੇ ਡਾਕਟਰ ਕ੍ਰਿਸ਼ਨਨ ਦਾ। ਜਿਨ੍ਹਾਂ ਨੇ ਅਫਸ਼ੀਨ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਯੂਸੀ ਦੇ ਹਨੇਰੇ ਵਿੱਚੋਂ ਕੱਢਿਆ।
ਅਫਸ਼ੀਨ ਦਾ ਸਬੰਧ ਪਾਕਿਸਤਾਨ ਦੇ ਇਲਾਕੇ ਥਰਪਾਰਕਰ ਦੇ ਸ਼ਹਿਰ ਮਿੱਠੀ ਨਾਲ ਹੈ ਤੇ ਉਨ੍ਹਾਂ ਦਾ ਪਰਿਵਾਰ ਆਰਥਿਕ ਤੌਰ ਤੇ ਕਮਜ਼ੋਰ ਹੈ।
ਇੱਕ ਲੋਕਲ ਡਾਕਟਰ ਨੇ ਸੋਸ਼ਲ਼ ਮੀਡੀਆ ਉੱਤੇ ਇਸ ਬੱਚੀ ਦੀ ਤਸਵੀਰ ਸ਼ੇਅਰ ਕੀਤੀ, ਉਸ ਤੋਂ ਬਾਅਦ ਉਹ ਮੀਡੀਆ ਦੀਆਂ ਨਜ਼ਰਾਂ ਵਿੱਚ ਆ ਗਈ। ਉਨ੍ਹਾਂ ਨੂੰ ਕਰਾਚੀ ਦੇ ਸਭ ਤੋਂ ਵੱਡੇ ਹਸਪਤਾਲ ਅਗਾ ਖ਼ਾਨ ਲਿਆਂਦਾ ਗਿਆ।
ਜਿੱਥੇ ਡਾਕਟਰਾਂ ਨੇ ਮਾਪਿਆਂ ਨੂੰ ਦੱਸਿਆ ਕਿ ਆਪ੍ਰੇਸ਼ਨ ਹੋਵੇਗਾ ਪਰ ਜ਼ਿੰਦਾ ਰਹਿਣ ਦੇ ਚਾਂਸਿਸ ਸਿਰਫ਼ 50 ਫ਼ੀਸਦ ਹਨ। ਜਿਸ ਮਗਰੋਂ ਪਰਿਵਾਰ ਘਰ ਵਾਪਿਸ ਪਰਤ ਆਇਆ।
ਬਰਤਾਨਵੀ ਅਖ਼ਬਾਰ ਦੇ ਰਿਪੋਰਟਰ ਅਲੈਗਜ਼ੈਂਡਰੀਆ ਟੋਮਸ ਨੇ 2019 ਵਿੱਚ ਅਫਸ਼ੀਨ ਦੀ ਸਿਹਤ ਅਤੇ ਪਰਿਵਾਰ ਦੀ ਆਰਥਿਕ ਹਾਲਤ ਬਾਰੇ ਰਿਪੋਰਟ ਕੀਤੀ ਤੇ ਉਨ੍ਹਾਂ ਨੇ ਹੀ ਅਪੋਲੋ ਹਸਪਤਾਲ ਵਿੱਚ ਸਪੰਰਕ ਕਰਵਾਇਆ। ਅਫਸ਼ੀਨ ਦੇ ਭਰਾ ਯਾਕੂਬ ਨੇ ਡਾਕਟਰ ਨਾਲ ਗੱਲਬਾਤ ਕਰਕੇ ਭਾਰਤ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਪਰ ਆਰਥਿਕ ਤੌਰ ਤੋਂ ਕਮਜ਼ੋਰ ਇਸ ਪਰਿਵਾਰ ਕੋਲ ਸਫਰ ਲਈ ਵੀ ਪੈਸੇ ਨਹੀਂ ਸਨ। ਆਨਲਾਈਨ ਅਪੀਲ ਕੀਤੀ ਗਈ ਜਿਸ ਨਾਲ ਉਨ੍ਹਾਂ ਦੀ ਮਦਦ ਹੋ ਗਈ। ਅਗਲੇ 4 ਮਹੀਨੇ ਉਹ ਭਾਰਤ ਵਿੱਚ ਹੀ ਰਹ ਜਿੱਥੇ ਉਨ੍ਹਾਂ ਦਾ ਆਪ੍ਰੇਸ਼ਨ ਹੋਇਆ।
ਰਿਪੋਰਟ- ਸ਼ੁਮਾਇਲਾ ਖ਼ਾਨ