You’re viewing a text-only version of this website that uses less data. View the main version of the website including all images and videos.
ਮੋਗਾ ਦੇ ਜਸਵੀਰ ਨੂੰ 3 ਡੰਗ ਦੀ ਰੋਟੀ ਨਹੀਂ ਜੁੜਦੀ ਸੀ, ਹੁਣ ਕਰੋੜਾਂ ਦੇ ਮਾਲਕ ਬਣੇ
ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਜਸਵੀਰ ਸਿੰਘ, ਜਿਸ ਕੋਲ ਕਦੇ ਦੁਕਾਨ ਦਾ ਕਿਰਾਇਆ ਤੇ ਤਿੰਨ ਵੇਲੇ ਦੀ ਰੋਟੀ ਖਾਣ ਦੇ ਪੈਸੇ ਨਹੀਂ ਸਨ ਜੁੜਦੇ, ਉਹ ਅੱਜ ਕਰੋੜਾਂ ਦਾ ਮਾਲਕ ਹੋ ਗਿਆ ਹੈ।
ਜਸਵੀਰ ਸਿੰਘ ਪਿਛਲੇ ਕਈ ਸਾਲਾਂ ਤੋਂ ਲਾਟਰੀ ਪਾ ਰਹੇ ਸੀ, ਹੁਣ ਆਖਰਕਾਰ ਉਨ੍ਹਾਂ ਦੀ ਸੁਣੀ ਗਈ ਹੈ ਤੇ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ।
ਜਸਵੀਰ ਸਿੰਘ ਇੱਕ ਐਲੂਮੀਨੀਅਮ ਦੇ ਸਮਾਨ ਦੀ ਦੁਕਾਨ ਚਲਾਉਂਦੇ ਹਨ, ਕੰਮਕਾਰ ਵੀ ਕੋਈ ਖਾਸ ਨਹੀਂ ਚਲਦਾ ਤੇ ਇਸਦੇ ਲਈ ਉਨ੍ਹਾਂ ਨੂੰ ਆਪਣੇ ਸਹੁਰੇ ਪਰਿਵਾਰ ਆ ਕੇ ਰਹਿਣਾ ਪੈ ਰਿਹਾ ਹੈ।
ਜਸਵੀਰ ਸਿੰਘ ਦੱਸਦੇ ਹਨ ਕਿ ਜਦੋਂ ਲਾਟਰੀ ਨਿਕਲਣ ਦੀ ਖ਼ਬਰ ਆਈ ਤਾਂ ਉਨ੍ਹਾਂ ਨੂੰ ਪਹਿਲੀ ਵਾਰੀ ਵਿੱਚ ਯਕੀਨ ਨਹੀਂ ਆਇਆ। ਘਰ ਦਾ ਗੁਜ਼ਾਰਾ ਚਲਾਉਣ ਲਈ ਜਸਵੀਰ ਸਿੰਘ ਦੀ ਪਤਨੀ ਵੀ ਇੱਕ ਕੱਪੜਿਆਂ ਦੀ ਦੁਕਾਨ ਉੱਤੇ ਕੰਮ ਕਰਦੇ ਹਨ।
ਰਿਪੋਰਟ- ਸੁਰਿੰਦਰ ਮਾਨ
ਐਡਿਟ- ਅਸਮਾ ਹਾਫਿਜ਼