ਭਗਵੰਤ ਮਾਨ ਦੇ ਘਰ ਬਾਹਰੋਂ ਕਿਸਾਨਾਂ ਨੇ ਤੰਬੂ ਤਾਂ ਹਟਾ ਲਏ, ਪਰ ਭਰੋਸਾ ਅਜੇ ਵੀ ਨਹੀਂ

ਪ੍ਰਕਾਸ਼ਿਤ

ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਧਰਨੇ ਨੂੰ ਖ਼ਤਮ ਕਰ ਦਿੱਤਾ ਗਿਆ। ਤੰਬੂਆਂ ਤੋਂ ਲੈ ਕੇ ਟਰਾਲੀਆਂ ਤੱਕ ਸਭ ਕੁਝ ਇਸ ਪੱਕੇ ਮੋਰਚੇ ਤੋਂ ਹਟਾ ਲਿਆ ਗਿਆ ਹੈ। 9 ਅਕਤੂਬਰ ਤੋਂ ਚੱਲ ਰਹੇ ਇਸ ਧਰਨੇ ਨੂੰ ਖ਼ਤਮ ਕਰਨ ਲੰਘੇ ਦਿਨੀਂ ਪੰਜਾਬ ਸਰਕਾਰ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਰਮਿਆਨ ਸਹਿਮਤੀ ਬਣ ਗਈ ਸੀ।

ਪੱਕੇ ਮੋਰਚੇ ਵਿੱਚ ਪਹੁੰਚੀਆਂ ਬੀਬੀਆਂ ਦਾ ਕਹਿਣਾ ਹੈ ਕਿ ਹੁਣ ਸਰਕਾਰ ਨੇ ਜਿਹੜੀਆਂ ਮੰਗਾਂ ਮੰਨੀਆਂ ਹਨ ਉਨ੍ਹਾਂ ਉੱਤੇ ਪਹਿਰਾ ਦੇਣਾ ਪਵੇਗਾ।

ਉਧਰ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਮੋਰਚੇ ਦੀ ਸਮਾਪਤੀ ਵੇਲੇ ਗੁਜਰਾਤ ਵਿੱਚ ਪੰਜਾਬ ਮਾਡਲ ਦੀ ਗੱਲ ਕਰ ਰਹੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਗੱਲਾਂ-ਗੱਲਾਂ ਵਿੱਚ ਤੰਜ ਵੀ ਕੱਸਿਆ।

(ਰਿਪੋਰਟ – ਚਰਨਜੀਵ ਕੌਸ਼ਲ, ਐਡਿਟ – ਅਸਮਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)