You’re viewing a text-only version of this website that uses less data. View the main version of the website including all images and videos.
ਕੁੱਖ ਵਿੱਚ ਔਲਾਦ ਦੇ ਮਰਨ ਦਾ ਦਰਦ, ਇਨ੍ਹਾਂ ਬੀਬੀਆਂ ਨੇ ਦੱਸਿਆ
ਦੋ ਮਾਵਾਂ ਨੇ ਗਰਭਪਾਤ ਅਤੇ ਮਰੇ ਹੋਏ ਬੱਚੇ ਪੈਦਾ ਹੋਣ ਦੇ ਤਜਰਬਿਆ ਬਾਰੇ ਗੱਲ ਕੀਤੀ ਹੈ ਅਤੇ ਦੱਸਿਆ ਕਿ ਇਹ ਅਕਸਰ ਵਰਜਿਤ ਵਿਸ਼ੇ ਵਾਂਗ ਕਿਵੇਂ ਮਹਿਸੂਸ ਹੁੰਦਾ ਹੈ। ਯੂਕੇ-ਅਧਾਰਿਤ ਬੱਚਿਆਂ ਦੀ ਚੈਰਿਟੀ ਟੌਮੀਜ਼ ਮੁਤਾਬਕ, ਅੰਦਾਜ਼ਨ ਚਾਰ ਵਿੱਚੋਂ ਇੱਕ ਗਰਭ ਨੂੰ ਨੁਕਸਾਨ ਹੁੰਦਾ ਹੈ।
ਇਸ ਮਹੀਨੇ, ਦੁਨੀਆ ਭਰ ਦੇ ਪਰਿਵਾਰਾਂ ਨੇ ਮੋਮਬੱਤੀਆਂ ਜਗਾ ਕੇ ਗਰਭ ਅਵਸਥਾ ਦੌਰਾਨ ਬੱਚਿਆਂ ਨੂੰ ਗੁਆਉਣ ਦੀ ਨਿਸ਼ਾਨਦੇਹੀ ਕੀਤੀ। ਦੱਖਣੀ ਇੰਗਲੈਂਡ ਦੀ ਰਹਿਣ ਵਾਲੀ ਫਿਓਨਾ ਕੈਨੇਡੀ ਨੇ ਬੀਬੀਸੀ ਨੂੰ ਦੱਸਿਆ, "ਇਹ ਇਸ ਤਰ੍ਹਾਂ ਹੈ ਜਿਵੇਂ ਤੁਹਾਡੀ ਦੁਨੀਆ ਉਦੋਂ ਰੁਕ ਜਾਂਦੀ ਹੈ ਜਦੋਂ ਕੋਈ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਜਿਸ ਦੀ ਉਮੀਦ ਕਰ ਰਹੇ ਸੀ ਉਹ ਵਾਪਰਨ ਵਾਲਾ ਨਹੀਂ ਹੈ।"
ਉੱਥੇ ਹੀ ਪੌਲਾ ਇਵੇਟਸ ਨੇ ਕਿਹਾ, "ਮੈਂ ਦੇਖਿਆ ਕਿ ਦੋਸਤ ਨਹੀਂ ਆਉਂਦੇ ਕਿਉਂਕਿ ਉਹ ਅਸਲ ਵਿੱਚ ਨਹੀਂ ਜਾਣਦੇ ਸਨ ਕਿ ਮੈਨੂੰ ਕੀ ਕਹਿਣਾ ਹੈ।"