ਬੰਦੀ ਛੋੜ ਦਿਵਸ ਨਾਲ ਜੁੜੇ ਗਵਾਲੀਅਰ ਦੇ ਇਸ ਕਿਲ੍ਹੇ ਅਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ

ਪ੍ਰਕਾਸ਼ਿਤ

ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਸਥਿਤ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨਾਲ ਜੁੜਿਆ ਹੋਇਆ ਹੈ। ਇਹ ਗੁਰਦੁਆਰਾ ਸਾਹਿਬ ਗਵਾਲੀਅਰ ਵਿੱਚ ਸਥਿਤ ਇੱਕ ਪੁਰਾਤਨ ਕਿਲੇ ਉੱਥੇ ਸਥਿਤ ਹੈ।

ਮੈਕਸ ਆਰਥਰ ਮੈਕਾਲਿਫ ਨੇ ਆਪਣੀ ਕਿਤਾਬ ਸਿੱਖ ਰਿਲੀਜਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਦਾ ਇੱਥੇ ਆਉਣ ਦਾ ਜ਼ਿਕਰ ਕਰਦਿਆਂ ਹੋਇਆਂ ਦੱਸਿਆ ਹੈ ਕਿ ਗੁਰੂ ਸਾਹਿਬ ਇੱਥੇ ਸਾਲ 1612 ਵਿੱਚ ਆਏ ਸੀ।

ਮਾਨਤਾ ਹੈ ਗੁਰੂ ਸਾਹਿਬ ਨੇ ਉਸ ਵੇਲੇ ਕਿਹਾ ਕਿ ਉਹ ਇਸ ਕਿਲੇ ਵਿੱਚ ਕੈਦ 52 ਰਾਜਿਆਂ ਨੂੰ ਵੀ ਨਾਲ ਲੈ ਕੇ ਜਾਣਗੇ। ਤਾਂ ਹੁਕਮਰਾਨਾਂ ਵੱਲੋਂ ਕਿਹਾ ਗਿਆ ਕਿ ਜੋ ਰਾਜੇ ਗੁਰੂ ਸਾਹਿਬ ਦਾ ਚੋਲਾ ਫੜ੍ਹ ਕੇ ਬਾਹਰ ਆ ਜਾਣਗੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ।

ਜਦੋਂ ਗੁਰੂ ਸਾਹਿਬ ਕਿਲੇ ਤੋਂ ਰਿਹਾਅ ਹੋ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਤਾਂ ਇਸ ਮੌਕੇ ਦੀਪਮਾਲਾ ਕੀਤੀ ਗਈ। ਦੀਵਾਲੀ ਮੌਕੇ ਸਿੱਖ ਸਮਾਜ ਇਸੇ ਦਿਨ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ।

ਲੁਧਿਆਣਾ ਦੇ ਘਟਾਨੀ ਕਲਾਂ ਪਿੰਡ ਵਿੱਚ ਗੁਰੂ ਸਾਹਿਬ ਦਾ ਉਹ ਚੋਲਾ ਸਾਹਿਬ ਮੌਜੂਦ ਹੈ ਜਿਸ ਬਾਰੇ ਮਾਨਤਾ ਹੈ ਕਿ ਉਸ ਨੂੰ ਫੜ੍ਹ ਕੇ 52 ਰਾਜੇ ਗਵਾਲੀਅਰ ਦੇ ਕਿਲੇ ਤੋਂ ਅਜ਼ਾਦ ਹੋਏ ਸੀ।

(ਰਿਪੋਰਟ – ਮਹੇਸ਼ ਗਵਾਲੀਅਰ ਤੋਂ ਅਤੇ ਗੁਰਮਿੰਦਰ ਸਿੰਘ ਗਰੇਵਾਲ ਲੁਧਿਆਣਾ ਤੋਂ, ਬੀਬੀਸੀ ਲਈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)