You’re viewing a text-only version of this website that uses less data. View the main version of the website including all images and videos.
ਗੁਰਮੀਤ ਰਾਮ ਰਹੀਮ ਦੇ ਆਨਲਾਈਨ ਸਤਸੰਗ ਵਿੱਚ 'ਆਸ਼ੀਰਵਾਦ' ਲੈਣ ਪਹੁੰਚੇ ਸਿਆਸੀ ਲੋਕ ਕੀ ਬੋਲੇ
ਹਰਿਆਣਾ ਦੇ ਕੁਰੁਕਸ਼ੇਤਰ ਵਿੱਚ ਸਿਰਸਾ ਦੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਇੱਕ ਆਨਲਾਈਨ ਸਤਸੰਗ ਰੱਖਿਆ ਗਿਆ। ਜਿੱਥੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਪੰਚਾਇਤ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਕਈ ਉਮੀਦਵਾਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਹੁੰਚੇ।
ਕੁਝ ਦਿਨ ਪਹਿਲਾਂ ਵੀ ਰਾਮ ਰਹੀਮ ਨੇ ਇੱਕ ਆਨਲਾਈਨ ਸਤਸੰਗ ਦੌਰਾਨ ਹਰਿਆਣਾ ਵਿੱਚ ਸ਼ਰਧਾਲੂਆਂ ਸਣੇ ਹਰਿਆਣਾ ਦੀਆਂ ਪੰਚਾਇਤ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਕਈ ਉਮੀਦਵਾਰਾਂ ਨੂੰ ਸੰਬੋਧਿਤ ਕੀਤਾ ਸੀ।
ਅੱਜ ਵੀ ਭਾਜਪਾ ਤੋਂ ਲੈਕੇ ਜੇਜੇਪੀ ਅਤੇ ਆਮ ਆਦਮੀ ਪਾਰਟੀ ਸਣੇ ਕਈ ਆਜ਼ਾਦ ਉਮੀਦਵਾਰ ਆਨਲਾਈਨ ਸਤਸੰਗ ਦੌਰਾਨ ਰਾਮ ਰਹੀਮ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ।
15 ਅਕਤੂਬਰ ਨੂੰ ਰਾਮ ਰਹੀਮ 40 ਦਿਨਾਂ ਦੀ ਪੈਰੋਲ ਉੱਤੇ ਬਾਹਰ ਆਏ ਸਨ। ਬਲਾਤਕਾਰ ਮਾਮਲੇ ਵਿੱਚ ਸਜ਼ਾ ਕਟ ਰਹੇ ਗੁਰਮੀਤ ਰਾਮ ਰਹੀਮ ਇਸ ਵੇਲੇ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਮੌਜੂਦ ਹਨ।
(ਰਿਪੋਰਟ - ਕਮਲ ਸੈਣੀ, ਐਡਿਟ – ਅਸਮਾ ਹਾਫ਼ਿਜ਼)