You’re viewing a text-only version of this website that uses less data. View the main version of the website including all images and videos.
'ਬਾਬੇ ਭੰਗੜਾ ਪਾਉਂਦੇ ਨੇ' ਫ਼ਿਲਮ ਦੇ 'ਬਾਬੇ' ਸੋਹੇਲ ਅਹਿਮਦ ਦੀ ਚੜ੍ਹਦੇ ਪੰਜਾਬ ਨਾਲ ਸਾਂਝ
ਸੋਹੇਲ ਅਹਿਮਦ ਪਾਕਿਸਤਾਨ ਦੇ ਥੀਏਟਰ, ਫ਼ਿਲਮ ਜਗਤ ਅਤੇ ਟੀਵੀ ਦੀ ਦੁਨੀਆ ਦਾ ਮਕਬੂਲ ਚਿਹਰਾ ਹਨ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਂਵਾਲਾ ਸ਼ਹਿਰ ਵਿੱਚ ਜੰਮੇ ਸੋਹੇਲ ਅਹਿਮਦ ਨੂੰ ਉਨ੍ਹਾਂ ਦੇ ਚਰਚਿਤ ਟੀਵੀ ਸ਼ੋਅ ‘ਹਸਬ-ਏ-ਹਾਲ’ ਵਿੱਚ ਕੀਤੇ ਜਾਂਦੇ ‘ਅਜੀਜ਼ੀ’ ਦੇ ਕਿਰਦਾਰ ਕਰਕੇ ਵੱਖਰੀ ਪਛਾਣ ਮਿਲੀ ਹੈ।
2008 ਤੋਂ ਸੋਹੇਲ ਅਹਿਮਦ ਬਤੌਰ ‘ਅਜੀਜ਼ੀ’ ਪਾਕਿਸਤਾਨ ਦੇ ਇੱਕ ਟੀਵੀ ਚੈਨਲ ਉੱਤੇ ਕੰਮ ਕਰ ਰਹੇ ਹਨ।
ਮਨੋਰੰਜਨ ਦੀ ਦੁਨੀਆ ਵਿੱਚ ਪਿਛਲੇ 30 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਸਰਗਰਮ ਸੋਹੇਲ ਅਹਿਮਦ ਨੇ ਆਪਣੀ ਪਹਿਲੀ ਪੰਜਾਬੀ ਫ਼ਿਲਮ 'ਬਾਬੇ ਭੰਗੜਾ ਪਾਉਂਦੇ ਨੇ' ਵਿੱਚ ਦਿਲਜੀਤ ਦੋਸਾਂਝ ਨਾਲ ਕੰਮ ਕਰਕੇ ਪੂਰੀ ਦੁਨੀਆ ਦੇ ਪੰਜਾਬੀਆਂ ਵਿੱਚ ਆਪਣੀ ਪਛਾਣ ਦਾ ਦਾਇਰਾ ਵਧਾਇਆ ਹੈ।
ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਵਿੱਚ ਉਨ੍ਹਾਂ ਨੇ ਆਪਣੇ ਸਫ਼ਰ, ਪੰਜਾਬੀ ਜ਼ੁਬਾਨ ਨਾਲ ਪਿਆਰ, ਪਾਕਿਸਤਾਨ ਦੇ ਡਰਾਮੇ ਤੇ ਸਿਨੇਮਾ ਦਾ ਹਾਲ ਸਣੇ ਭਾਰਤ-ਪਾਕਿਸਤਾਨ ਸਾਂਝ ਬਾਰੇ ਗੱਲਬਾਤ ਕੀਤੀ ਹੈ।
(ਰਿਪੋਰਟ - ਸੁਨੀਲ ਕਟਾਰੀਆ, ਐਡਿਟ - ਨਿਮਿਤ ਵਤਸ)