You’re viewing a text-only version of this website that uses less data. View the main version of the website including all images and videos.
ਭਗਵੰਤ ਮਾਨ ਦੇ ਘਰ ਬਾਹਰ ਪੱਕਾ ਮੋਰਚਾ, ਦਿੱਲੀ ਵਾਂਗ ਲੱਗੀਆਂ ਟਰਾਲੀਆਂ
ਕਿਸਾਨ ਜਥੇਬੰਦੀ ਨਾਲ ਜੁੜੇ ਲੋਕਾਂ ਦੀਆਂ ਕਈ ਟਰਾਲੀਆਂ ਖੜ੍ਹੀਆਂ ਨੇ ਸੰਗਰੂਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ। 9 ਅਕਤੂਬਰ ਤੋਂ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਪੱਕਾ ਮੋਰਚਾ ਲਾਇਆ ਹੈ।
ਲੰਗਰ ਬਣਾਉਣ ਦੇ ਦ੍ਰਿਸ਼, ਟਰਾਲੀਆਂ ਵਿੱਚ ਬੈਠੇ ਕਿਸਾਨ ਤਕਰੀਬਨ ਇੱਕ ਸਾਲ ਪਹਿਲਾਂ ਦਿੱਲੀ ਬਾਰਡਰਾਂ 'ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਾਏ ਗਏ ਧਰਨੇ ਦੀ ਝਲਕ ਦਿੰਦੇ ਹਨ।
ਪੰਜਾਬ ਵਿੱਚ ਮੌਸਮ ਖ਼ਰਾਬ ਹੋਣ ਕਾਰਨ ਬਾਰਿਸ਼ ਵਿੱਚ ਮੁਜ਼ਾਹਰਾਕਾਰੀਆਂ ਦੇ ਟੈਂਟ ਨੁਕਸਾਨੇ ਗਏ ਅਤੇ ਥਾਂ ਥਾਂ ਬਾਰਿਸ਼ ਦਾ ਪਾਣੀ ਖੜ੍ਹ ਗਿਆ।
ਬਾਵਜੂਦ ਇਸਦੇ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਜਥੇਬੰਦੀ ਨਾਲ ਜੁੜੇ ਇਹ ਲੋਕ ਹਿੱਲਣ ਨੂੰ ਤਿਆਰ ਨਹੀਂ। ਜਥੇਬੰਦੀ ਵੱਲੋਂ ਪਰਾਲੀ ਸਾੜਨ ਦੇ ਖਿਲਾਫ਼ ਕਾਰਵਾਈਆਂ ਦਾ ਵਿਰੋਧ, ਫਸਲਾਂ ਦੇ ਮੁਆਵਜ਼ੇ ਸਣੇ ਕਈ ਮੰਗਾਂ ਪੰਜਾਬ ਸਰਕਾਰ ਮੁਹਰੇ ਲੈ ਕੇ ਬੈਠੀ ਹੈ।
ਰਿਪੋਰਟ- ਚਰਨਜੀਵ ਕੌਸ਼ਲ
ਐਡਿਟ- ਮਨੀਸ਼ ਜਲੂਈ