You’re viewing a text-only version of this website that uses less data. View the main version of the website including all images and videos.
ਮਨਦੀਪ ਕੌਰ ਮੌਤ ਕੇਸ: 'ਅਜੇ ਤਾਂ ਧੀ ਨੂੰ ਘੁੱਟ-ਘੁੱਟ ਜੱਫੀਆ ਪਾਉਣੀਆਂ ਸੀ'
ਉੱਤਰ ਪ੍ਰਦੇਸ਼ ਦੇ ਬਿਜਨੌਰ ਦੀ ਰਹਿਣ ਵਾਲੀ ਮਨਦੀਪ ਕੌਰ ਨੇ ਅਮਰੀਕਾ ਦੇ ਨਿਊਯਾਰਕ ਵਿੱਚ ਕੁਝ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਹੈ, ਮਨਦੀਪ ਕੌਰ ਦੇ ਕੁਝ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੇ ਹਨ। ਜਿਸ ਵਿੱਚ ਉਹ ਆਪਣੇ ਨਾਲ ਘਰੇਲੂ ਹਿੰਸਾ ਹੋਣ ਦੀ ਗੱਲ ਕਹਿ ਰਹੇ ਹਨ।
ਵੀਡੀਓਜ਼ ਵਿੱਚ ਮਨਦੀਪ ਕੌਰ ਕਹਿ ਰਹੇ ਸਨ ਕਿ ਉਹ ਪਿਛਲੇ 8 ਸਾਲ ਤੋਂ ਇਹ ਬਰਦਾਸ਼ਤ ਕਰ ਰਹੇ ਹਨ ਤੇ ਹੋਰ ਕੁੱਟ ਨਹੀਂ ਖਾ ਸਕਦੇ।
ਹੁਣ ਭਾਰਤ ਵਿੱਚ ਬੇਬਸ ਮਨਦੀਪ ਕੌਰ ਦਾ ਪਰਿਵਾਰ ਵੀ ਇਹ ਮੰਨਦਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਧੀ ’ਤੇ ਹੁੰਦੇ ਜ਼ੁਲਮ ਬਾਰੇ ਖ਼ਬਰ ਸੀ, ਮਨਦੀਪ ਦੇ ਮਾਪੇ ਤੇ ਭੈਣ-ਭਰਾ ਭਾਰਤ ਤੇ ਅਮਰੀਕਾ ਪੁਲਿਸ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਹਵਾਲੇ ਕਰਨ ਅਤੇ ਬੱਚੀਆਂ ਦੀ ਕਸਟਡੀ ਦੇਣ ਦੀ ਮੰਗ ਕਰ ਰਹੇ ਹਨ। ਮਨਦੀਪ ਕੌਰ ਦੇ ਸਹੁਰੇ ਪਰਿਵਾਰ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਪਰ ਪਰਿਵਾਰ ਅਜੇ ਫਰਾਰ ਹੈ।
ਰਿਪੋਰਟ- ਸ਼ਹਿਬਾਜ਼ ਅਨਵਰ
ਐਡਿਟ- ਸਦਫ਼ ਖ਼ਾਨ