ਬੈਂਡ-ਵਾਜੇ ਦੇ ਨਾਲ ਨਿਕਲੀ ਇਸ ਔਰਤ ਦੀ ਅੰਤਿਮ ਯਾਤਰਾ

ਪ੍ਰਕਾਸ਼ਿਤ

ਗੁਜਰਾਤ ਦੇ ਜੂਨਾਗੜ੍ਹ ਸ਼ਹਿਰ ਦੇ ਤੀਹ ਸਾਲਾਂ ਦੇ ਸ਼੍ਰੀਨਾਥ ਸੋਲੰਕੀ ਨੇ ਆਪਣੀ ਪਤਨੀ ਲਈ ਇੱਕ ਵੱਖਰੇ ਢੰਗ ਨਾਲ ਅੰਤਿਮ ਸੰਸਕਾਰ ਦਾ ਪ੍ਰਬੰਧ ਕੀਤਾ।

ਸ਼੍ਰੀਨਾਥ ਅਤੇ ਮੋਨਿਕਾ ਨੇ 2017 ਵਿੱਚ ਲਵ ਮੈਰਿਜ ਕਰਵਾਈ ਸੀ। ਵਿਆਹ ਦੇ ਪੰਜ ਸਾਲ ਬਾਅਦ, ਜੋੜਾ ਮਾਤਾ-ਪਿਤਾ ਬਣਨ ਜਾ ਰਿਹਾ ਸੀ। ਗੋਦ ਭਰਾਈ ਦੀ ਰਸਮ ਤੋਂ ਬਾਅਦ, ਮੋਨਿਕਾ ਵੇਰਾਵਲ ਵਿਖੇ ਆਪਣੇ ਪੇਕੇ ਘਰ ਚਲੀ ਗਈ।

ਜਦੋਂ ਉਹ ਨੌਂ ਮਹੀਨਿਆਂ ਦੀ ਗਰਭਵਤੀ ਸੀ, ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਰਿਪੋਰਟ - ਹਨੀਫ ਖੋਖਰ ਤੇ ਰਵੀ ਪਰਮਾਰ

ਐਡਿਟ - ਪਾਰਥ ਪਾਂਡਿਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)