You’re viewing a text-only version of this website that uses less data. View the main version of the website including all images and videos.
ਹਿੰਦੂਆਂ-ਮੁਸਲਮਾਨਾਂ ਵਿਚਾਲੇ ਗਾਣਿਆਂ ਰਾਹੀਂ ਕਿਵੇਂ ਪੈਦਾ ਕੀਤੀ ਜਾ ਰਹੀ ਹੈ ਦਰਾਰ
ਕੀ ਸੰਗੀਤ ਨਫ਼ਰਤ ਫੈਲਉਣ ਦਾ ਇੱਕ ਜ਼ਰੀਆ ਹੋ ਸਕਦਾ ਹੈ? ਸੋਸ਼ਲ ਮੀਡੀਆ 'ਤੇ ਅਜਿਹੇ ਗਾਣਿਆਂ ਦਾ ਹੜ੍ਹ ਆਇਆ ਹੋਇਆ ਹੈ, ਜਿਨ੍ਹਾਂ ਵਿੱਚ ਹਿੰਦੂ ਕੱਟੜਪੰਥੀ ਵਿਚਾਰਧਾਰਾ ਦੇ ਸਮਰਥਕ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤ ਭਰੀਆਂ ਗੱਲਿਆਂ ਕਰਦੇ ਦਿਖਾਈ ਦਿੰਦੇ ਹਨ।
ਅਜਿਹੇ ਗਾਣੇ ਜਿਨ੍ਹਾਂ ਦੀ ਭਾਸ਼ਾ ਇਤਰਾਜ਼ਯੋਗ ਅਤੇ ਧਮਕੀ ਭਰੇ ਲਹਿਜ਼ੇ ਵਾਲੀ ਹੈ। ਉੱਥੇ ਦੂਜੇ ਪਾਸੇ ਇਤਿਹਾਸ ਦੇ ਪੰਨਿਆਂ ਨੂੰ ਧਰਮ ਦੇ ਚਸ਼ਮੇ ਨਾਲ ਦੇਖਣ ਵਾਲੇ ਅਤੇ ਸੁਣੀਆਂ-ਸੁਣਾਈਆਂ ਗੱਲਾਂ ਨੂੰ ਇਤਿਹਾਸ ਸਮਝਣ ਵਾਲੇ ਕਈ ਲੋਕ ਇੱਕ ਨਵਾਂ ਇਤਿਹਾਸ ਲਿਖਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਕਿਸੇ ਧਰਮ ਦਾ ਪ੍ਰਚਾਰ ਕਰਦਿਆਂ ਹੋਇਆ, ਨਫਰਤ ਦੇ ਸੁਰ ਲਗਾਉਂਦਿਂ ਇਹ ਗੀਤ ਦੂਜੇ ਧਰਮਾਂ ਲਈ ਇਤਰਾਜ਼ਯੋਗ ਬਣ ਜਾਂਦੇ ਹਨ।
ਕਿਵੇਂ ਅਤੇ ਕਿਉਂ ਇਨ੍ਹਾਂ ਦਾ ਕਾਰੋਬਾਰ, ਇਨ੍ਹਾਂ ਦਾ ਕਬੀਲਾ ਵਧਦਾ ਹੀ ਜਾ ਰਿਹਾ ਹੈ? ਇਸੇ ਦੀ ਜਾਂਚ ਕੀਤੀ ਬੀਬੀਸੀ ਪੱਤਰਕਾਰ ਰਾਘਵੇਂਦਰ ਰਾਓ ਨੇ ਇਸ ਖ਼ਾਸ ਰਿਪੋਰਟ ਵਿੱਚ