ਅੰਮ੍ਰਿਤਸਰ ਸਥਿਤ ਸਰਾਵਾਂ 'ਤੇ ਜੀਐੱਸਟੀ ਲਗਾਏ ਜਾਣ ਦਾ ਇਹ ਹੈ ਮਾਮਲਾ

ਪ੍ਰਕਾਸ਼ਿਤ

ਐੱਸਜੀਪੀਸੀ ਵੱਲੋਂ ਚਲਾਈਆਂ ਜਾਂਦੀਆਂ ਸਰਾਵਾਂ ਉੱਤੇ ਕੇਂਦਰ ਵੱਲੋਂ ਲਗਾਏ ਗਈ 12 ਫੀਸਦ ਜੀਐੱਸਟੀ ਮਗਰੋਂ ਵਿਵਾਦ ਖੜ੍ਹਾ ਹੋ ਗਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਭਾਗ ਕੌਰ ਨਿਵਾਸ, ਬਾਬਾ ਦੀਪ ਸਿੰਘ ਨਿਵਾਸ ਅਤੇ ਐਨਆਰਆਈ ਨਿਵਾਸ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ।

ਇਨ੍ਹਾਂ ਸਰਾਵਾਂ ਉੱਤੇ ਹੀ ਜੀਐੱਸਟੀ ਲਗਾਏ ਜਾਣ ਦੀ ਖ਼ਬਰ ਮਗਰੋਂ ਚਾਰ ਚੁਫੇਰਿਓਂ ਇਸ ਫੈਸਲੇ ਨੂੰ ਲੈ ਕੇ ਪ੍ਰਤੀਕਿਰਿਆ ਆ ਰਹੀ ਹੈ।

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)