ਗੋਬਿੰਦ ਸਾਗਰ ਝੀਲ 'ਚ ਪੰਜਾਬ ਦੇ 7 ਨੌਜਵਾਨ ਡੁੱਬੇ, ਇੱਕੋ ਪਰਿਵਾਰ ਦੇ ਚਾਰ ਜੀਅ

ਪ੍ਰਕਾਸ਼ਿਤ

ਹਿਮਾਚਲ ਦੇ ਊਨਾਂ ਵਿੱਚ ਗੋਬਿੰਦ ਸਾਗਰ ਝੀਲ ਵਿੱਚ ਸੋਮਵਾਰ ਨੂੰ 7 ਨੌਜਵਾਨ ਡੁੱਬ ਗਏ। ਉਨ੍ਹਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ।

ਇਹਨਾਂ ਦੀ ਉਮਰ 14 ਤੋਂ 18 ਸਾਲ ਦੱਸ ਜਾ ਰਹੀ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਉਨਾ ਜ਼ਿਲ੍ਹੇ ਦੇ ਐੱਸਪੀ ਅਰਜੀਤ ਸਿੰਘ ਨੇ ਦੱਸਿਆ, ''ਗੋਬਿੰਦ ਸਾਗਰ ਝੀਲ ਤੋਂ ਬਾਬਾ ਗਰੀਬਨਾਥ ਮੰਦਿਰ ਤੋਂ 7 ਲਾਸ਼ਾਂ ਬਰਾਮਦ ਹੋਈਆਂ ਹਨ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਖ਼ਬਰ ਦੇ ਦਿੱਤੀ ਗਈ ਹੈ।''

ਜਾਣਕਾਰੀ ਮੁਤਾਬਕ ਕੁੱਲ 11 ਨੌਜਵਾਨ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਜੋ ਝੀਲ ਵਿੱਚ ਨਹਾਉਣ ਲਈ ਗਏ ਸਨ।

ਰਿਪੋਰਟ- ਅਰਵਿੰਦ ਛਾਬੜਾ ਅਤੇ ਸਰਬਜੀਤ ਸਿੰਘ ਧਾਲੀਵਾਲ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)