You’re viewing a text-only version of this website that uses less data. View the main version of the website including all images and videos.
ਮਲੇਰਕੋਟਲਾ ਵਿੱਚ ਆਪ ਦੇ ਕੌਂਸਲਰ ਦਾ ਕਤਲ ਪੁਲਿਸ ਨੇ ਦੱਸੀ ਵਜ੍ਹਾ
ਪ੍ਰਕਾਸ਼ਿਤ
ਮਲੇਰਕੋਟਲਾ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਮੁਹੰਮਦ ਅਕਬਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਕੌਂਸਲਰ ਮੁਹੰਮਦ ਅਕਬਰ ਨੂੰ ਉਸ ਸਮੇਂ ਅਣਪਛਾਤੇ ਹਮਲਾਵਰਾਂ ਨੇ ਗੋਲ਼ੀ ਮਾਰੀ ਜਦੋਂ ਉਹ ਜਿੰਮ ਵਿੱਚ ਸਨ। ਇਹ ਜਿਮ ਉਹ ਖੁਦ ਚਲਾਉਂਦੇ ਸਨ। ਮੁਹੰਮਦ ਅਕਬਰ ਨੂੰ ਗੋਲੀਆਂ ਮਾਰ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਮੁਤਾਬਕ ਇਹ ਨਿੱਜੀ ਰੰਜਿਸ਼ ਦਾ ਮਾਮਲਾ ਜਾਪ ਰਿਹਾ ਹੈ, ਅੱਗੇ ਦੀ ਤਫਤੀਸ਼ ਜਾਰੀ ਹੈ
ਉੱਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬੇ ਦੇ ਡੀਜੀਪੀ ਨੂੰ ਇਸ ਮਾਮਲੇ ਵਿੱਚ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ।
ਮੁਹੰਮਦ ਅਕਬਰ ਦਾ ਪਰਿਵਾਰ ਹਮਲਾਵਰ ਨੂੰ ਫੜਨ ਅਤੇ ਇਨਸਾਫ਼ ਦੀ ਮੰਗ ਕਰ ਰਿਹਾ ਹੈ।
ਵੀਡੀਓ- ਕੁਲਵੀਰ ਨਮੋਲ, ਐਡਿਟ- ਦੇਵੇਸ਼ ਸਿੰਘ