ਡਾ. ਰਾਜ ਬਹਾਦੁਰ ਨੇ ਕਿਹਾ, 'ਮੇਰੇ ਨਾਲ ਜੋ ਹੋਇਆ ਉਸ ਦਾ ਦੁੱਖ ਹੈ, ਕਦੇ ਵੀ ਅਜਿਹਾ ਨਹੀਂ ਹੋਇਆ'

ਪ੍ਰਕਾਸ਼ਿਤ

ਸ਼ੁੱਕਰਵਾਰ ਨੂੰ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚੇ ਸਨ। ਇਹ ਮੈਡੀਕਲ ਕਾਲਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਅਧੀਨ ਆਉਂਦਾ ਹੈ।

ਹਸਪਤਾਲ ਵਿੱਚ ਗੰਦੇ ਗੱਦੇ ਉੱਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨੂੰ ਸਿਹਤ ਮੰਤਰੀ ਨੇ ਲਿਟਾ ਦਿੱਤਾ। ਇਸ ਵਤੀਰੇ ਤੋਂ ਨਰਾਜ਼ ਡਾ. ਰਾਜ ਬਹਾਦੁਰ ਨੇ ਦੁੱਖ ਜਤਾਇਆ।

ਇਸ ਘਟਨਾ ਉੱਤੇ ਭਗਵੰਤ ਮਾਨ ਦੀ ਸਰਕਾਰ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਨੇ ਵੀ ਘੇਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹੁਣ ਆਪਣਾ ਪੱਖ ਰੱਖਿਆ ਹੈ।

(ਐਡਿਟ - ਦੇਵੇਸ਼ ਸਿੰਘ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)