You’re viewing a text-only version of this website that uses less data. View the main version of the website including all images and videos.
ਬੁੰਦੇਲਖੰਡ ਐਕਸਪ੍ਰੈੱਸ ਵੇਅ: ਟੋਏਆਂ ਅਤੇ ਦਰਾਰਾਂ 'ਤੇ ਉੱਠਦੇ ਸਵਾਲ ਤੇ ਉਨ੍ਹਾਂ ਦੀ ਪੜਤਾਲ
ਬੁੰਦੇਲਖੰਡ ਐਕਸਪ੍ਰੈਸਵੇਅ ਦੀ ਚਰਚਾ ਅੱਜ ਕੱਲ ਪੂਰੇ ਭਾਰਤ ਵਿੱਚ ਹੈ। ਇਹ ਉਹੀ ਐਕਸਪ੍ਰੈਸਵੇਅ ਹੈ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 16 ਜੁਲਾਈ ਨੂੰ ਕੀਤਾ ਸੀ ਪਰ ਉਦਘਾਟਨ ਦੇ ਪੰਜ ਦਿਨਾਂ ਦੇ ਅੰਦਰ ਹੀ ਇਹ ਐਕਸਪ੍ਰੈਸ ਵੀ ਕਈ ਥਾਵਾਂ ਤੋਂ ਧੱਸ ਗਿਆ ਹੈ।
ਪਹਿਲੇ ਹੀ ਮੀਂਹ ਕਾਰਨ ਸੜਕ ਉੱਤੇ ਗੱਢੇ ਅਤੇ ਦਰਾਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਹਲਚਲ ਮਚ ਗਈ ਪਰ ਉੱਤਰ ਪ੍ਰਦੇਸ਼ ਸਰਕਾਰ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਇਸ ਐਕਸਪ੍ਰੈਸਵੇਅ ਉੱਤੇ ਜੋ ਵੀ ਦਿੱਕਤਾਂ ਹਨ, ਉਹ ਮਾਮੂਲੀ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਠੀਕ ਕਰ ਲਿਆ ਜਾਵੇਗਾ।
ਪਰ ਲਗਭਗ 15 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਕੁੱਲ 296 ਕਿਲੋਮੀਟਰ ਲੰਬੇ ਇਸ ਐਕਸਪ੍ਰੈਸਵੇਅ ਦੀ ਕੁਆਲਿਟੀ ਉੱਤੇ ਸਵਾਲ ਤਾਂ ਉੱਠ ਹੀ ਰਹੇ ਹਨ। ਬੁੰਦੇਲਖੰਡ ਐਕਸਪ੍ਰੈਸਵੇਅ ’ਤੇ ਬੀਬੀਸੀ ਪੱਤਰਕਾਰ ਬ੍ਰਜੇਸ਼ ਮਿਸ਼ਰਾ ਦੀ ਰਿਪੋਰਟ।
ਵੀਡੀਓ – ਬੁਸ਼ਰਾ ਸ਼ੇਖ