ਮੁੱਖ ਮੰਤਰੀ ਅਸਮਾਨੋਂ ਜਾਇਜ਼ਾ ਲੈ ਰਹੇ ਸਨ ਤੇ ਕਿਸਾਨ ਹੇਠਾਂ ਫ਼ਸਲ ਵਾਹ ਰਹੇ ਸਨ

ਪ੍ਰਕਾਸ਼ਿਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕਤਸਰ ਜ਼ਿਲ੍ਹੇ ਵਿੱਚ ਹਵਾਈ ਸਰਵੇਖਣ ਕੀਤਾ। ਜ਼ਿਲ੍ਹਾ ਮੁਕਤਸਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਕਈ ਪਿੰਡਾਂ ਵਿੱਚ ਪਿਛਲੇ ਦਿਨਾ ਤੋਂ ਲਗਾਤਾਰ ਹੋਈ ਬਰਸਾਤ ਕਾਰਨ ਇਨ੍ਹਾਂ ਜ਼ਿਲ੍ਹਿਆਂ ਦੇ ਕਈ ਪਿੰਡਾਂ ਦੇ ਖੇਤਾਂ ਵਿਚ ਪਾਣੀ ਭਰ ਗਿਆ ਸੀ।

ਜਿਸ ਕਾਰਨ ਨਰਮਾ, ਝੋਨਾ, ਮੂੰਗੀ ਅਤੇ ਪਸ਼ੂਆਂ ਦਾ ਹਰਾ ਚਾਰਾ ਖੇਤਾਂ ਵਿੱਚ ਖ਼ਰਾਬ ਹੋ ਗਿਆ। ਹੇਠਲਾ ਇਲਾਕਾ ਹੋਣ ਕਾਰਨ ਪਾਣੀ ਜ਼ਿਆਦਾ ਖੜ੍ਹ ਗਿਆ। ਇਲਾਕੇ ਦੇ ਕਈ ਕਿਸਾਨ ਨਰਮੇ ਨੂੰ ਲੱਗੀ ਸੁੰਡੀ ਤੋਂ ਪਰੇਸ਼ਾਨ ਸਨ, ਹੁਣ ਮੌਜੂਦਾ ਹਾਲਾਤ ਸਭ ਦੇ ਸਾਹਮਣੇ ਹਨ।

ਵੀਡੀਓ- ਸੁਰਿੰਦਰ ਮਾਨ, ਕੁਲਦੀਪ ਬਰਾੜ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)