ਰਾਸ਼ਟਰਮੰਡਲ ਖੇਡਾਂ : 14 ਸਾਲਾ ਖਿਡਾਰਨ ਅਨਾਹਤ ਸਿੰਘ ਇਹ ਬਦਲਾਅ ਚਾਹੁੰਦੀ ਹੈ

ਪ੍ਰਕਾਸ਼ਿਤ

ਰਾਸ਼ਟਰਮੰਡਲ ਖੇਡਾਂ ਵਿੱਚ ਕਈ ਦਿੱਗਜ ਖਿਡਾਰੀ ਦੂਜੀ ਜਾਂ ਤੀਜੀ ਵਾਰ ਪਹੁੰਚੇ ਹਨ, ਪਰ 14 ਸਾਲ ਦੀ ਭਾਰਤੀ ਸਕੁਆਸ਼ ਖਿਡਾਰਨ ਅਨਾਹਤ ਸਿੰਘ ਪਹਿਲੀ ਵਾਰ ਹਿੱਸਾ ਲੈਣ ਪਹੁੰਚੇ ਹਨ।

ਅਨਾਹਤ ਸਿੰਘ ਅਜੇ ਸਿਰਫ਼ 9ਵੀਂ ਕਲਾਸ ਵਿੱਚ ਪੜ੍ਹਦੇ ਹਨ ਅਤੇ ਸਕੁਆਸ਼ ਵਿੱਚ ਜੂਨੀਅਰ ਸਰਕਿਟ ਦੇ ਬਹੁਤ ਸਾਰੇ ਇੰਟਰਨੈਸ਼ਨਲ ਖ਼ਿਤਾਬ ਜਿੱਤ ਚੁੱਕੇ ਹਨ।

ਇਸ ਵਾਰ ਅਨਾਹਤ ਰਾਸ਼ਟਰਮੰਡਲ ਖੇਡਾਂ ਲਈ ਚੁਣੇ ਗਏ ਹਨ ਤੇ ਕਹਿੰਦੇ ਹਨ ਕਿ ਉਹ ਚਾਕਲੇਟ ਜ਼ਿਆਦਾ ਹੀ ਖਾਂਦੇ ਹਨ ਪਰ ਕੋਰਟ ਵਿੱਚ ਕਿਸੇ ਵੀ ਹਾਲ ’ਚ ਜਿੱਤਣਾ ਜਾਣਦੇ ਹਨ।

(ਰਿਪੋਰਟ – ਵੰਦਨਾ, ਐਡਿਟ – ਅਤੁਲ ਗੌਤਮ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)