You’re viewing a text-only version of this website that uses less data. View the main version of the website including all images and videos.
ਸਿੱਧੂ ਮੂਸੇਵਾਲਾ ਦੇ ਕਥਿਤ ਸ਼ੂਟਰਾਂ ਦੇ ਪੁਲਿਸ ਮੁਕਾਬਲੇ ਬਾਰੇ ਜਾਣੋ ਇਨ੍ਹਾਂ 9 ਸਵਾਲਾਂ ਦੇ ਜਵਾਬ
ਅੰਮ੍ਰਿਤਸਰ ਦੇ ਅਟਾਰੀ ਨੇੜੇ ਪਿੰਡ ਭਕਨਾ ਕਲਾਂ ਵਿੱਚ ਬੁੱਧਵਾਰ 20 ਜੁਲਾਈ ਨੂੰ ਪੰਜਾਬ ਪੁਲਿਸ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਕਥਿਤ ਸ਼ੂਟਰਾਂ ਵਿਚਾਲੇ ਪੁਲਿਸ ਮੁਕਾਬਲੇ ਦੇ ਵੀਡੀਓ ਸੋਸ਼ਲ ਮੀਡੀਆ, ਸਥਾਨਕ ਅਤੇ ਕੌਮੀ ਨਿਊਜ਼ ਚੈਨਲਾ 'ਤੇ ਕਈ ਘੰਟੇ ਦਿਖਾਏ ਗਏ। ਪੰਜਾਬ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਦੋ ਸ਼ੱਕੀ ਸ਼ੂਟਰਾਂ ਨੂੰ ਮਾਰਨ ਦਾ ਦਾਅਵਾ ਕੀਤਾ ਗਿਆ। ਇਨ੍ਹਾਂ ਦੇ ਨਾਂ ਹਨ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ। ਦਾਅਵਾ ਹੈ ਕਿ ਇਹ ਉਨ੍ਹਾਂ ਸ਼ੂਟਰਾਂ ਵਿੱਚ ਸਾਮਲ ਹਨ ਜਿਨ੍ਹਾਂ ਨੇ ਮੂਸੇਵਾਲਾ ਨੂੰ ਘੇਰ ਕੇ ਗੋਲੀਆਂ ਮਾਰੀਆਂ ਸਨ। ਇਨ੍ਹਾਂ ਸ਼ੂਟਰਾ ਦੀ ਪਛਾਣ ਦਾ ਦਾਅਵਾ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੀਤਾ ਸੀ।
ਮੂਸੇਵਾਲਾ ਦੀ ਗੱਡੀ ਨੂੰ ਬੋਲੈਰੋ ਅਤੇ ਕੋਰੋਲਾ ਗੱਡੀ ਨੇ ਘੋਰਿਆ ਸੀ। ਪੁਲਿਸ ਦਾ ਦਾਅਵਾ ਹੈ ਕਿ ਕੋਰੋਲਾ ਗੱਡੀ ਵਿੱਚੋਂ ਜੋ ਸ਼ੂਟਰ ਨਿਕਲੇ ਸਨ ਉਹ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਸਨ। ਜਗਰੂਪ ਰੂਪਾ ਅਤੇ ਮਨਪ੍ਰੀਤ ਉਰਫ਼ ਮਨੂੰ ਕੁੱਸਾ ਦੇ ਪੁਲਿਸ ਮੁਕਾਬਲੇ ਨਾਲ ਜੁੜੇ 9 ਅਹਿਮ ਸਵਾਲਾਂ ਦੇ ਜਵਾਬ ਲੱਭਣ ਦੀ ਇਸ ਰਿਪੋਰਟ ਵਿਚ ਕੋਸ਼ਿਸ਼ ਕੀਤੀ ਗਈ ਹੈ।
ਐਡਿਟ- ਸਦਫ਼ ਖ਼ਾਨ