You’re viewing a text-only version of this website that uses less data. View the main version of the website including all images and videos.
74 ਸਾਲਾਂ ਬਾਅਦ ਭਾਰਤੀ ਰੀਨਾ ਪਾਕਿਸਤਾਨ ਆਪਣੇ ਘਰ ਗਈ ਤਾਂ ਹੋਈ ਭਾਵੁਕ
ਪ੍ਰਕਾਸ਼ਿਤ
ਭਾਰਤ ਦੀ ਰਹਿਣ ਵਾਲੀ 90 ਸਾਲਾ ਰੀਨਾ ਵਰਮਾ ਦਾ ਇਹ ਸੁਆਗਤ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਹੋਇਆ। 1947 ਦੀ ਵੰਡ ਤੋਂ ਕੁਝ ਮਹੀਨੇ ਪਹਿਲਾਂ 15 ਸਾਲ ਦੀ ਉਮਰ ਵਿੱਚ ਰੀਨਾ ਰਾਵਲਪਿੰਡੀ ਤੋਂ ਭਾਰਤ ਆਏ ਸਨ ਪਰ ਵਾਪਸ ਆਪਣੇ ਘਰ ਰਾਵਲਪਿੰਡੀ ਕਦੇ ਨਹੀਂ ਜਾ ਸਕੇ ਹੁਣ ਇਸ ਵੰਡ ਦੇ ਕਰੀਬ 75 ਸਾਲ ਬਾਅਦ ਉਹ ਮੁੜ ਕੇ ਆਪਣੇ ਜੱਦੀ ਘਰ ਪਹੁੰਚੇ ਹਨ।
ਉਨ੍ਹਾਂ ਦਾ ਪਾਕਿਸਤਾਨ ਜਾਣ ਦਾ ਵੀਜ਼ਾ ਕਈ ਕੋਸ਼ਿਸ਼ਾਂ ਬਾਅਦ ਵੀ ਨਹੀਂ ਲੱਗਿਆ ਸੀ। ਫਿਰ ਫੇਸਬੁੱਕ ਤੇ ਇੰਡੀਆ-ਪਾਕਿਸਤਾਨ ਹੈਰੀਟੇਜ ਗਰੁੱਪ ਵਿੱਚ ਉਨ੍ਹਾਂ ਨੇ ਭਾਵੁਕ ਅਪੀਲ ਕੀਤੀ। ਇਸ ਗਰੁੱਪ ਦੀ ਮਦਦ ਨਾਲ ਉਨ੍ਹਾਂ ਦੀ ਗੱਲ ਦੁਨੀਆਂ ਸਾਹਮਣੇ ਆਈ। ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਵੀਜ਼ਾ ਦਿੱਤਾ।
ਵੀਡੀਓ- ਸ਼ੁਮਾਇਲਾ ਜਾਫ਼ਰੀ
ਐਡਿਟ- ਰਾਜਨ ਪਪਨੇਜਾ