ਐੱਮਐੱਸਪੀ ਕਮੇਟੀ 'ਤੇ ਸੰਯੁਕਤ ਕਿਸਾਨ ਮੋਰਚਾ ਦਾ ਸਟੈਂਡ ਅਤੇ ਅੰਦੋਲਨ ਦੀ ਤਿਆਰੀ ਬਾਰੇ ਸੁਣੋ

ਪ੍ਰਕਾਸ਼ਿਤ

ਕੇਂਦਰ ਸਰਕਾਰ ਵੱਲੋਂ ਫ਼ਸਲਾਂ ’ਤੇ ਐੱਮਐੱਸਪੀ ਲਈ ਬਣਾਈ ਗਈ ਕਮੇਟੀ ’ਚ ਪੰਜਾਬ ਦੇ ਕਿਸਾਨਾਂ ਅਤੇ ਸੂਬਾ ਸਰਕਾਰ ਨੂੰ ਨੁਮਾਇੰਦਗੀ ਨਹੀਂ ਮਿਲੀ ਹੈ। ਇਸ ਮੁੱਦੇ ਉੱਤੇ ਸਿਆਸਤ ਗਰਮਾ ਗਈ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਦਰਸ਼ਨ ਪਾਲ ਇਸ ਮੁੱਦੇ ਉੱਤੇ ਕਿਸਾਨਾਂ ਦਾ ਪੱਖ ਰੱਖ ਰਹੇ ਹਨ।

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਹੁਣ ਤੱਕ ਤਿੰਨ ਨਾਮ ਨਹੀਂ ਭੇਜੇ ਹਨ। ਕੇਂਦਰੀ ਖੇਤੀਬਾੜੀ ਮੰਤਰੀ ਮੁਤਾਬਕ 29 ਮੈਂਬਰੀ ਕਮੇਟੀ ਵਿੱਚ 26 ਮੈਂਬਰ ਤੈਅ ਕਰ ਲਏ ਗਏ ਹਨ ਤਿੰਨ ਮੈਂਬਰਾਂ ਲਈ ਥਾਂ ਛੱਡੀ ਗਈ ਹੈ।

ਰਿਪੋਰਟ- ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)