ਸ਼੍ਰੀਲੰਕਾ ਸੰਕਟ: ਪੀਐੱਮ ਦੇ ਦਫ਼ਤਰ 'ਚ ਵੜ ਲੋਕਾਂ ਨੇ ਸੈਲਫੀਆਂ ਖਿੱਚੀਆਂ, ਢੋਲ ਵਜਾਏ ਤੇ ਗਾਣੇ ਗਾਏ

ਪ੍ਰਕਾਸ਼ਿਤ

ਸ਼੍ਰੀਲੰਕਾ ਵਿੱਚ ਮੁਜ਼ਾਹਕਾਰੀਆਂ ਨੇ ਪ੍ਰਧਾਨ ਮੰਤਰੀ ਦਫ਼ਤਰ ਉੱਤੇ ਕਬਜ਼ਾ ਕਰ ਲਿਆ ਹੈ। ਕਬਜ਼ਾ ਕਰਨ ਤੋਂ ਬਾਅਦ ਮੁਜ਼ਾਹਰਾਕਾਰੀਆਂ ਨੇ ਸੈਲਫ਼ੀਆਂ ਲੈ ਕੇ, ਢੋਲ ਵਜਾ ਕੇ ਅਤੇ ਚੀਕਾਂ ਮਾਰਦੇ ਹੋਏ ਰਨਿਲ ਵਿਕਰਮਾਸਿੰਘੇ ਖ਼ਿਲਾਫ਼ ਨਾਅਰੇ ਲਗਾਏ।

ਦੂਜੀ ਮੰਜ਼ਿਲ ਦੀ ਬਾਲਕਨੀ 'ਤੇ, "ਪ੍ਰਧਾਨ ਮੰਤਰੀ ਦਫ਼ਤਰ" ਦੇ ਇੱਕ ਚਿੰਨ੍ਹ ਦੇ ਉੱਤੇ ਮੁਜ਼ਾਹਰਾਕਾਰੀਆਂ ਨੇ ਸ਼੍ਰੀਲੰਕਾ ਦਾ ਝੰਡਾ ਲਹਿਰਾਇਆ।

ਪ੍ਰਧਾਨ ਮੰਤਰੀ ਦਫਤਰ ਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਪੁਲਿਸ ਨੇ ਭੀੜ ਕਾਬੂ ਕਰਨ ਲਈ ਹੰਝੂ ਗੈਸ ਦੇ ਗੋਲਿਆਂ ਦਾ ਭਰਪੂਰ ਇਸਤੇਮਾਲ ਕੀਤਾ। ਪਰ, ਦੂਰ ਦੂਰ ਤੋਂ ਆਈ ਮੁਜ਼ਾਹਰਾਕਰੀਆਂ ਦੀ ਭੀੜ ਸਾਹਮਣੇ ਸਭ ਕੁਝ ਧਰਿਆ ਰਹਿ ਗਿਆ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਮੁਜ਼ਾਹਰਾਕਾਰੀ ਵੜ ਗਏ ਸਨ ਅਤੇ ਮਨਮਰਜ਼ੀਆਂ ਕੀਤੀਆਂ ਸਨ। ਸਵੀਮਿੰਗ ਪੂਲ ਤੋਂ ਲੈ ਕੇ ਜਿੰਮ ਅਤੇ ਪਾਰਕ ਸਾਰੇ ਕਿਤੇ ਪ੍ਰਦਰਸ਼ਨਕਾਰੀਆਂ ਦਾ ਕਬਜਾ ਹੋ ਗਿਆ ਸੀ।

ਸ਼੍ਰੀਲੰਕਾ ਵਿੱਚ ਲਗਭਗ ਤਿੰਨ ਮਹੀਨੇ ਤੋਂ ਆਰਥਿਕ ਸੰਕਟ ਚੱਲ ਰਿਹਾ ਹੈ। ਦੇਸ ਭਰ ਵਿੱਚ ਲੋਕ ਸੜਕਾਂ ਉੱਪਰ ਹਨ ਅਤੇ ਦੇਸ ਦੀ ਸੱਤਾ ਉੱਪਰ ਦਹਾਕਿਆਂ ਤੋਂ ਕਾਬਜ ਰਾਜਪਕਸ਼ੇ ਪਰਿਵਾਰ ਨੂੰ ਲਾਂਭੇ ਹੋਣ ਲਈ ਕਹਿ ਰਹੇ ਹਨ। ਦੇਸ਼ ਵਿੱਚ ਮੈਡੀਕਲ ਲੋੜਾਂ ਲਈ ਬੱਸਾਂ, ਰੇਲ ਗੱਡੀਆਂ ਅਤੇ ਵਾਹਨਾਂ ਲਈ ਤੇਲ ਨਾਂ ਦੇ ਬਰਾਬਰ ਹੈ। ਵਿਦੇਸ਼ੀ ਮੁਦਰਾ ਭੰਡਾਰ ਨਹੀਂ ਬਚਿਆ ਹੈ। 70 ਦੇ ਦਹਾਕੇ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਜਗੋਂ ਸ਼੍ਰੀਲੰਕਾ ਇੰਨੇ ਮਾੜੇ ਹਾਲਾਤ ਵਿੱਚ ਪਹੁੰਚ ਗਿਆ ਹੈ।

ਐਡਿਟ- ਸਦਫ਼ ਖ਼ਾਨ

ਵੀਡੀਓ- ANI/BBC

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)