ਅਫ਼ਗਾਨਿਸਤਾਨ ਵਿੱਚ ਇੱਥੇ ਚੱਲ ਰਿਹਾ ਹੈ ਕੁੜੀਆਂ ਦਾ ਸੀਕਰੇਟ ਸਕੂਲ

ਪ੍ਰਕਾਸ਼ਿਤ

ਕਾਬੁਲ ਦੇ ਬਾਹਰੀ ਪਾਸੇ ਗੁਪਤ ਇਲਾਕੇ ਵਿੱਚ ਇੱਕ ਸੀਕਰੇਟ ਸਕੂਲ ਹੈ। ਆਮ ਤੌਰ ਉੱਤੇ ਇੱਥੇ ਸਿੱਖਣ ਲਈ ਬੇਤਾਬ ਲਗਭਗ 60 ਕੁੜੀਆਂ ਹਰ ਰੋਜ਼ ਆਉਂਦੀਆਂ ਹਨ। ਹਾਲਾਂਕਿ ਜਦੋਂ ਅਸੀਂ ਇੱਥੇ ਆਏ ਤਾਂ ਮਹਿਜ਼ ਕੁਝ ਕੁੜੀਆਂ ਹੀ ਨਜ਼ਰ ਆਈਆਂ।

ਸਾਡੇ ਕੈਮਰਿਆਂ ਦੇ ਡਰ ਦੇ ਨਾਲ-ਨਾਲ ਇਹ ਕੁੜੀਆਂ ਆਪਣੀ ਪਛਾਣ ਸਾਹਮਣੇ ਆਉਣ ਨੂੰ ਲੈ ਕੇ ਵੀ ਚਿੰਤਤ ਹਨ। ਖਤਰਿਆਂ ਅਤੇ ਡਰ ਦੇ ਬਾਵਜੂਦ ਇਹ ਬਹਾਦਰ ਕੁੜੀਆਂ ਦੱਸਦੀਆਂ ਹਨ ਕਿ ਉਨ੍ਹਾਂ ਕੋਲ ਮਸਲਿਆਂ ਨੂੰ ਆਪਣੇ ਹੱਥਾਂ ਵਿੱਚ ਲੈਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਉਹ ਆਪਣੇ ਨਵੇਂ ਸ਼ਾਸਕਾਂ ਬਾਰੇ ਬੋਲਣ ਤੋਂ ਘਬਰਾਉਂਦੀਆਂ ਹਨ।

ਜਦੋਂ ਤੋਂ ਤਾਲਿਬਾਨ ਨੇ ਸੱਤਾ ਸੰਭਾਲੀ ਹੈ, ਕੁੜੀਆਂ ਅਤੇ ਔਰਤਾਂ ਦੀ ਜ਼ਿੰਦਗੀ ਇੱਕ ਰਾਤ ਵਿੱਚ ਹੀ ਬਦਲ ਗਈ। ਹੁਣ ਅਫ਼ਗਾਨਿਸਤਾਨ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੀਆਂ ਚਿੰਤਾਵਾਂ ਵੱਧ ਗਈਆਂ ਹਨ ਕਿ ਜੇ ਤਾਲਿਬਾਨ ਕੁੜੀਆਂ ਨੂੰ ਉਨ੍ਹਾਂ ਦੇ ਬੁਣਿਆਦੀ ਅਧਿਕਾਰ ਤੋਂ ਵਾਂਝਾ ਰੱਖਦਾ ਹੈ ਤਾਂ ਲ਼ੱਖਾਂ ਕੁੜੀਆਂ ਅਤੇ ਔਰਤਾਂ ਦਾ ਭਵਿੱਖ ਹਨੇਰੇ ਵਿੱਚ ਡੁੱਬ ਸਕਦਾ ਹੈ।

(ਰਿਪੋਰਟ - ਯਲਦਾ ਹਕੀਮ, ਬੀਬੀਸੀ ਪੱਤਰਕਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)