You’re viewing a text-only version of this website that uses less data. View the main version of the website including all images and videos.
ਮੱਤੇਵਾੜਾ ਪ੍ਰੋਜੈਕਟ 'ਤੇ ਮਾਨ ਸਰਕਾਰ ਬੈਕਫੁੱਟ 'ਤੇ, ਰੱਦ ਕਰਨ ਦਾ ਐਲਾਨ
ਪ੍ਰਕਾਸ਼ਿਤ
ਪੰਜਾਬ ਸਰਕਾਰ ਨੇ ਲੁਧਿਆਣਾ ਦੇ ਮੱਤੇਵਾੜਾ ਦੇ ਜੰਗਲਾਂ ਕੋਲ ਲੱਗਣ ਵਾਲੇ ਟੈਕਸਟਾਈਲ ਪਾਰਕ ਦੇ ਪ੍ਰੋਜੈਕਟ ਨੂੰ ਵਾਤਾਵਰਨ ਪੱਖੀ ਜਥੇਬੰਦੀਆਂ ਤੇ ਕਾਰਕੁਨਾਂ ਦੇ ਵਿਰੋਧ ਮਗਰੋਂ ਰੱਦ ਕਰਨ ਦਾ ਫੈਸਲਾ ਲਿਆ ਹੈ। ਸਰਕਾਰ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਇਸ ਪ੍ਰੋਜੈਕਟ ਦਾ ਵਿਰੋਧ ਕਰਦੀ ਸੀ। ਪਰ ਸਰਕਾਰ ਆਉਣ ਤੋਂ ਬਾਅਦ ਮਾਨ ਸਰਕਾਰ ਵੀ ਉਸੇ ਥਾਂ ’ਤੇ ਪ੍ਰੋਜੈਕਟ ਲਈ ਜ਼ਮੀਨ ਐਕੁਆਇਰ ਕਰ ਰਹੀ ਸੀ।
ਵਿਰੋਧ ਵਧਿਆ ਤਾਂ ਮਾਨ ਸਰਕਾਰ ਉਸ ਪ੍ਰੋਜੈਕਟ ਨੂੰ ਮੱਤੇਵਾੜਾ ਦੇ ਜੰਗਲਾਂ ਕੋਲ ਲਗਾਉਣ ਨੂੰ ਲੈ ਕੇ ਬੈਕਫੁੱਟ ’ਤੇ ਆ ਗਈ ਹੈ। ਕੇਂਦਰ ਸਰਕਾਰ ਦੀ ਯੋਜਨਾ ਤਹਿਤ ਮੱਤੇਵਾੜਾ ਦੇ ਜੰਗਲਾਂ ਤੇ ਸਤਲੁਜ ਦਰਿਆ ਦੇ ਕੰਢੇ ਟੈਕਸਟਾਈਲ ਪਾਰਕ ਲੱਗਣਾ ਸੀ।