You’re viewing a text-only version of this website that uses less data. View the main version of the website including all images and videos.
ਸ਼ਿੰਜ਼ੋ ਆਬੇ: ਉਹ ਪਲ ਜਦੋਂ ਜਪਾਨ ਦੇ ਸਾਬਕਾ ਪੀਐੱਮ ਨੂੰ ਗੋਲੀ ਮਾਰੀ ਗਈ
ਪ੍ਰਕਾਸ਼ਿਤ
ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ 'ਤੇ ਜਾਨਲੇਵਾ ਹਮਲਾ ਹੋਇਆ। ਹਮਲੇ ਦੇ ਕੁਝ ਘੰਟਿਆਂ ਬਾਅਦ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਜਪਾਨ ਦੇ ਸਰਕਾਰੀ ਮੀਡੀਆ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਜਪਾਨ ਦੇ ਪਬਲਿਕ ਬਰਾਡਕਾਸਟਰ ਐੱਨਐੱਚਕੇ ਦੀ ਖ਼ਬਰ ਮੁਤਾਬਕ, ਜਿਸ ਵੇਲੇ ਆਬੇ ਨਾਰਾ ਸ਼ਹਿਰ ਵਿੱਚ ਇੱਕ ਪ੍ਰਚਾਰ ਸਮਾਗਮ ਦੌਰਾਨ ਭਾਸ਼ਣ ਦੇ ਰਹੇ ਸਨ, ਉਸੇ ਵੇਲੇ ਉਨ੍ਹਾਂ ਉੱਤੇ ਇਹ ਹਮਲਾ ਹੋਇਆ।
ਮੌਕੇ 'ਤੇ ਮੌਜੂਦ ਐੱਨਐੱਚਕੇ ਦੇ ਰਿਪੋਰਟਰ ਦਾ ਕਹਿਣਾ ਹੈ ਕਿ ਉਸ ਨੇ ਗੋਲ਼ੀ ਚੱਲਣ ਦੀ ਆਵਾਜ਼ ਸੁਣੀ ਅਤੇ ਸ਼ਿੰਜੋ ਆਬੇ ਨੂੰ ਖੂਨ ਨਾਲ ਲੱਥ-ਪੱਥ ਦੇਖਿਆ।
ਖ਼ਬਰ ਏਜੰਸੀ ਰੌਇਟਰਜ਼ ਦੀ ਰਿਪੋਰਟ ਮੁਤਾਬਕ, ਘਟਨਾ ਵਾਲੀ ਥਾਂ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ।